ਸਾਲ ਦੇ ਆਖਰ ਗ੍ਰੈਂਡ ਸਲੇਮ ‘ਚ ਹਿੱਸਾ ਲਵੇਗੀ ਜਾਪਾਨ ਦੀ ਓਸਾਕਾ

0
292

 ਸਾਬਕਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਗਸਤ ਦੇ ਆਖਿਰ ‘ਚ ਨਿਊਯਾਰਕ ਵਿਚ ਹੋਣ ਵਾਲੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂ. ਐੱਸ. ਓਪਨ ‘ਚ ਹਿੱਸਾ ਲਵੇਗੀ। ਕੁਝ ਮੀਡੀਆ ਰਿਪੋਰਟਸ ‘ਚ ਕਿਹਾ ਗਿਆ ਸੀ ਕਿ ਓਸਾਕਾ ਨੇ ਖੁਦ ਨੂੰ ਟੂਰਨਾਮੈਂਟ ਦੇ ਲਈ ਰਜਿਸਟਰਡ ਨਹੀਂ ਕਰਵਾਇਆ ਹੈ ਤੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਇਸ ‘ਤੇ 22 ਸਾਲਾ ਖਿਡਾਰੀ ਦੇ ਟੀਮ ਪ੍ਰਬੰਧਨ ਨੇ ਦੱਸਿਆ ਕਿ ਇਹ ਖਬਰਾਂ ਠੀਕ ਨਹੀਂ ਹੈ ਤੇ ਓਸਾਕਾ ਯੂ. ਐੱਸ. ਓਪਨ ‘ਚ ਹਿੱਸਾ ਲਵੇਗੀ ਜੋ 31 ਅਗਸਤ ਤੋਂ ਸ਼ੁਰੂ ਹੋਵੇਗਾ। ਓਸਾਕਾ ਯੂ. ਐੱਸ. ਓਪਨ ਤੋਂ ਪਹਿਲਾਂ ਵੇਸਟਰਨ ਐਂਡ ਸਦਨ ਓਪਨ ‘ਚ ਹਿੱਸਾ ਲਵੇਗੀ ਜੋ ਹਰ ਸਾਲ ਸਿਨਸਿਨਾਟੀ ‘ਚ ਹੁੰਦਾ ਹੈ ਪਰ ਇਸ ਵਾਰ ਇਸ ਨੂੰ ਨਿਊਯਾਰਕ ‘ਚ ਆਯੋਜਿਤ ਕੀਤਾ ਜਾਵੇਗਾ ਤੇ ਇਹ ਅਗਸਤ ਦੇ ਮੱਧ ‘ਚ ਸ਼ੁਰੂ ਹੋਵੇਗਾ। ਓਸਾਕਾ ਅਮਰੀਕਾ ‘ਚ ਰਹਿੰਦੀ ਹੈ।

LEAVE A REPLY

Please enter your comment!
Please enter your name here