ਸਾਨੀਆ ਮਿਰਜ਼ਾ ਦੇ ਪਤੀ ਸ਼ੋਇਬ ਮਲਿਕ ‘ਤੇ ਵੀ ਕੋਰੋਨਾ ਦਾ ਖਤਰਾ, ਅੱਜ ਆਏਗੀ ਰਿਪੋਰਟ

0
162

ਪਾਕਿਸਤਾਨ ਕ੍ਰਿਕਟ ਟੀਮ ਬੜੇ ਜੋਸ਼ ਨਾਲ ਇੰਗਲੈਂਡ ਦੌਰੇ ਲਈ ਤਿਆਰੀ ਕਰ ਰਹੀ ਸੀ। ਇਹ ਦੌਰਾ ਬੇਹੱਦ ਅਹਿਮ ਹੈ ਕਿਉਂਕਿ ਇਹ ਕੋਰੋਨਾ ਵਾਇਰਸ ਵਿਚਾਲੇ ਖੇਡਿਆ ਜਾਣਾ ਸੀ ਤੇ ਇਹ ਪਾਕਿਸਤਾਨ ਦੀ ਇਸ ਮਹਾਮਾਰੀ ਤੋਂ ਬਾਅਦ ਪਹਿਲੀ ਸੀਰੀਜ਼ ਵੀ ਹੈ। ਹਾਲਾਂਕਿ ਮੰਗਲਵਾਰ ਨੂੰ ਇਕ ਬੁਰੀ ਖਬਰ ਨੇ ਪੂਰੇ ਪਾਕਿਸਤਾਨ ਅਤੇ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਪਾਕਿਸਤਾਨ ਕ੍ਰਿਕਟ ਟੀਮ ਦੇ 3 ਖਿਡਾਰੀ ਕੋਰੋਨਾ ਦੀ ਲਪੇਟ ‘ਚ ਆ ਗਏ ਪਾਕਿਸਤਾਨ ਦੇ ਲੈਗ ਸਪਿਨਰ ਸ਼ਾਦਾਬ ਖਾਨ, ਤੇਜ਼ ਗੇਂਦਬਾਜ਼ ਹਾਰਿਸ ਰਊਫ ਤੇ ਬੱਲੇਬਾਜ਼ ਹੈਦਰ ਅਲੀ ਨੂੰ ਕੋਰੋਨਾ ਹੋ ਗਿਆ ਹੈ। ਰਾਵਲਪਿੰਡੀ ਵਿਚ ਇਨ੍ਹਾਂ ਖਿਡਾਰੀਆਂ ਦਾ ਟੈਸਟ ਹੋਇਆ ਸੀ, ਜਿਸ ਵਿਚ ਇਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਹੁਣ ਇਨ੍ਹਾਂ ਦਾ ਇੰਗਲੈਂਡ ਦੌਰੇ ‘ਤੇ ਜਾਣਾ ਮੁਸ਼ਕਿਲ ਹੈ।ਪਾਕਿਸਤਾਨ ਦੇ ਇਕ ਹੋਰ ਖਿਡਾਰੀ ਵੀ ਕੋਰੋਨਾ ਨਾਲ ਪ੍ਰਭਾਵਿਤ ਹੋ ਸਕਦੇ ਹਨ। ਦੱਸ ਦਈਏ ਕਿ ਸਭ ਦੀ ਨਜ਼ਰ ਮੰਗਲਵਾਰ ਨੂੰ ਸਾਨੀਆ ਮਿਰਜ਼ਾ ਦੇ ਪਤੀ ਤੇ ਪਾਕਿਸਤਾਨ ਦੇ ਆਲਰਾਊਂਡਰ ਸ਼ੋਇਬ ਮਲਿਕ ‘ਤੇ ਰਹੇਗੀ। ਦਰਅਸਲ, ਸ਼ੋਇਬ ਮਲਿਕ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਮੰਗਲਵਾਰ ਸ਼ਾਮ ਤਕ ਆ ਸਕਦੀ ਹੈ।ਦੱਸ ਦਈਏ ਕਿ ਲਾਕਡਾਊਨ ਦੌਰਾਨ ਸਾਨੀਆ ਮਿਰਜ਼ਾ ਹੈਦਰਾਬਾਦ ਵਿਚ ਰਹਿ ਰਹੀ ਹੈ ਤੇ ਸ਼ੋਇਬ ਮਲਿਕ ਪਾਕਿਸਤਾਨ ਵਿਚ ਹੀ ਹਨ। ਖਬਰਾਂ ਸੀ ਕਿ ਸ਼ੋਇਬ ਮਲਿਕ ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਸਾਨੀਆ ਨੂੰ ਮਿਲਣ ਭਾਰਤ ਆਉਣਗੇ। ਹਾਲਾਂਕਿ ਹੁਣ ਉਸ ਦਾ ਭਾਰਤ ਆਉਣਾ ਤੇ ਇੰਗਲੈਂਡ ਜਾਣਾ ਉਸਦੀ ਕੋਰੋਨਾ ਰਿਪੋਰਟ ‘ਤੇ ਨਿਰਭਰ ਹੋਵੇਗਾ।

LEAVE A REPLY

Please enter your comment!
Please enter your name here