ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇੰਗਲੈਂਡ ‘ਚ ਆਗਾਮੀ ਟੈਸਟ ਸੀਰੀਜ਼ ਦੇ ਦੌਰਾਨ ਖਾਲੀ ਸਟੇਡੀਅਮ ‘ਚ ਖੇਡਣ ‘ਚ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਉਹ ਆਪਣੇ ਘਰੇਲੂ ਮੈਚ ਯੂ. ਏ. ਈ. ‘ਚ ਖਾਲੀ ਸਟੇਡੀਅਮ ‘ਚ ਖੇਡਣ ਦੇ ਆਦੀ ਹਨ। ਪਾਕਿਸਤਾਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਇੰਗਲੈਂਡ ‘ਚ ਜੈਵਿਕ ਰੂਪ ਨਾਲ ਸੁਰੱਖਿਅਤ ਵਾਤਾਵਰਣ ‘ਚ ਤਿੰਨ ਟੈਸਟ ਤੇ 3 ਹੀ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ।