ਸਾਊਦੀ ਅਰਬ ‘ਚ ਇਕ ਕਰੋੜ ਤੋਂ ਵੱਧ ਕੀਮਤ ‘ਤੇ ਵਿਕਿਆ ਇਹ ਬਾਜ਼

0
360

ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ 3 ਅਕਤੂਬਰ ਤੋਂ 15 ਅਕਤੂਬਰ ਤੱਕ ਬਾਜ਼ਾਂ ਦੀ ਨੀਲਾਮੀ ਹੋਈ। ਇਸ ਨੀਲਾਮੀ ਵਿਚ ਦੁਨੀਆ ਦੇ ਬਾਜ਼ ਪ੍ਰੇਮੀ ਸ਼ਾਮਲ ਹੋਏ। ਸਾਊਦੀ ਫਾਲਕਨਸ ਕਲੱਬ ਨੇ ਇਸ ਨੀਲਾਮੀ ਦਾ ਆਯੋਜਨ ਮੁਲਹਮ ਦੇ ਕਿੰਗ ਅਬਦੁੱਲਅਜੀਜ਼ ਫੈਸਟੀਵਲ ਮੈਦਾਨ ਵਿਚ ਕੀਤਾ। ਇਸ ਦੌਰਾਨ ਮੰਗਲਵਾਰ ਨੂੰ ਇਕ ਬਾਜ਼ 1,73,284 ਅਮਰੀਕੀ ਡਾਲਰ ਭਾਵ 1,27,03,051 ਰੁਪਏ ਵਿਚ ਨੀਲਾਮ ਹੋਇਆ। 43 ਦਿਨਾਂ ਤੱਕ ਚੱਲਣ ਵਾਲੇ ਇਸ ਨੀਲਾਮੀ ਵਿਚ ਇਹ ਹੁਣ ਤੱਕ ਦਾ ਕਿਸੇ ਬਾਜ਼ ਦੀ ਸਭ ਤੋਂ ਵੱਧ ਕੀਮਤ ਹੈ। ਇਕ ਕਰੋੜ 27 ਲੱਖ ਰੁਪਏ ਵਾਲੇ ਇਸ ਬਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਹਨ। ਜਿਹੜਾ ਬਾਜ਼ ਪ੍ਰਤੀ ਘੰਟਾ 300 ਕਿਲੋਮੀਟਰ ਭਾਵ 186 ਮੀਲ ਤਕ ਉਡਾਣ ਭਰਦਾ ਹੈ, ਉਸ ਦੀ ਕੀਮਤ ਓਨੀ ਹੀ ਵੱਧ ਲੱਗਦੀ ਹੈ।

ਇਹ ਨੀਲਾਮੀ 15 ਅਕਤੂਬਰ ਤੱਕ ਚੱਲੀ, ਜਿਸ ਵਿਚ ਸੈਂਕੜੇ ਲੋਕ ਇਕੱਠੇ ਹੋਏ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੀਮਤ ਗਿਣਤੀ ਵਿਚ ਪ੍ਰਵੇਸ਼ ਹੋਣ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਰੋਜ਼ ਪੁੱਜ ਰਹੇ ਹਨ, ਜਿਸ ਵਿਚ ਅਬਦੁੱਲ ਅਜੀਜ਼ ਫੈਸਟੀਵਲ ਮੈਦਾਨ ਦਾ 2 ਹਜ਼ਾਰ ਵਰਗਮੀਟਰ ਦਾ ਮੈਦਾਨ ਵੀ ਛੋਟਾ ਪੈ ਗਿਆ। 

ਇਸ ਪ੍ਰੋਗਰਾਮ ਦੀ ਪਹਿਲੀ ਨੀਲਾਮੀ ਵਿਚ ਨੌਜਵਾਨ ਸ਼ਾਹੀਨ ਸ਼੍ਰੇਣੀ ਦੇ ਬਾਜ਼ਾਂ ਦੀ ਖਰੀਦ ਨੂੰ ਲੈ ਕੇ ਲੋਕਾਂ ਵਿਚ ਕਾਫੀ ਜੋਸ਼ ਦੇਖਿਆ ਜਾ ਰਿਹਾ ਹੈ। ਇਸ ਨੀਲਾਮੀ ਦਾ ਪਹਿਲਾ ਬਾਜ਼ 21 ਲੱਖ 48 ਹਜ਼ਾਰ 918 ਰੁਪਏ ਵਿਚ ਖਰੀਦਿਆ ਗਿਆ। ਉੱਥੇ ਹੀ ਦੂਜਾ ਬਾਜ਼ 24 ਲੱਖ 41 ਹਜ਼ਾਰ 953 ਰੁਪਏ ਵਿਚ ਖਰੀਦਿਆ ਗਿਆ। ਇਸ ਨੀਲਾਮੀ ਦਾ ਤੀਜਾ ਬਾਜ਼ ਤਕਰੀਬਨ 14 ਲੱਖ ਤੋਂ ਵੱਧ ਕੀਮਤ ‘ਤੇ ਵਿਕਿਆ ਸੀ। ਹੁਣ ਇਸ ਇਕ ਕਰੋੜ ਤੋਂ ਵੱਧ ਕੀਮਤ ਦੇ ਬਾਜ਼ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਾਊਦੀ ਫਾਲਕਨਜ਼ ਕਲੱਬ ਨੇ ਇਸ ਨੀਲਾਮੀ ਦਾ ਉਦੇਸ਼ ਵਪਾਰ ਨੂੰ ਬੜ੍ਹਾਵਾ ਦੇਣਾ ਦੱਸਿਆ ਹੈ। 

LEAVE A REPLY

Please enter your comment!
Please enter your name here