ਸਾਇੰਸਦਾਨਾਂ ਨੇ ਲਗਾਇਆ ਪਤਾ, ‘ਸਰੀਰ ’ਚ ਕੋਰੋਨਾ ਦੇ ਕੌਣ ‘ਦੁਸ਼ਮਣ’ ਤੇ ‘ਦੋਸਤ”

0
126

ਦੁਨੀਆਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕਰਨ ਦਾ ਕੰਮ ਕਰ ਰਹੇ ਹਨ। ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾ ਸਰੀਰ ’ਚ ਫੈਲਦਾ ਕਿਵੇਂ ਹੈ। ਇਸ ਦਰਮਿਆਨ ਵਿਗਿਆਨੀਆਂ ਨੇ ਇਹ ਪਤਾ ਕਰਨ ਦਾ ਦਾਅਵਾ ਕੀਤਾ ਹੈ ਕਿ ਸਰੀਰ ’ਚ ਕਿਹੜੇ ਜੀਨ ਕਾਰਣ ਵਾਇਰਸ ਫੈਲਦਾ ਹੈ।

ਬਾਂਦਰ ਦੇ ਸੈੱਲ ’ਤੇ ਪ੍ਰਯੋਗ

ਵਿਗਿਆਨੀਆਂ ਨੇ ਇਹ ਕੰਮ ਜੀਨ-ਐਡੀਟਿੰਗ ਟੂਲ ਦੀ ਮਦਦ ਨਾਲ ਕੀਤਾ ਹੈ। ਇਸ ਨਾਲ ਉਨ੍ਹਾਂ ਨੂੰ ਕੁਝ ਜੀਨ ਬਾਰੇ ਪਤਾ ਲਗਾ ਹੈ ਜੋ ਕੋਰੋਨਾ ਨੂੰ ਸਰੀਰ ’ਚ ਫੈਲਣ ਜਾਂ ਜੜ੍ਹਾਂ ਜਮਾਉਣ ’ਚ ਮਦਦ ਕਰਦੇ ਹਨ। ਸਟੱਡੀ ’ਚ ਵਿਗਿਆਨੀਆਂ ਨੇ ਕੁਝ ਜੀਨਸ ਨੂੰ ਅਫਰੀਕਨ ਗ੍ਰੀਨ ਮੰਕੀ ਦੇ ਸੇਲਸ ’ਚ ਪਾਇਆ। ਫਿਰ ਇਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਕਰ ਦਿੱਤਾ। ਫਿਰ ਦੇਖਿਆ ਕਿ ਕਿਹੜਾ ਜੀਨ ਪ੍ਰੋ ਵਾਇਰਸ ਮਤਲਬ ਵਾਇਰਸ ਨੂੰ ਫੈਲਾਉਣ ਵਾਲੇ ਅਤੇ ਕਿਹੜਾ ਉਸਦੇ ਖਿਲਾਫ ਲੜਨ ਵਾਲੇ (ਐਂਟੀ ਵਾਇਰਲ) ਹਨ।

ਸਟੱਡੀ ਦਾ ਕੀ ਫਾਇਦਾ

ਸਾਈਂਟਿਸਟ ਕਹਿੰਦੇ ਹਨ ਕਿ ਇਸਦੀ ਮਦਦ ਤੋਂ ਪਤਾ ਲਗ ਸਕੇਗਾ ਕਿ ਮਨੁੱਖੀ ਸਰੀਰ ’ਚ ਇਹ ਵਾਇਰਸ ਕਿਵੇਂ ਅਸਰ ਕਰਦਾ ਹੈ। ਇਸ ਨਾਲ ਠੀਕ ਵੈਕਸੀਨ ਬਣਾਉਣ ’ਚ ਵੀ ਮਦਦ ਮਿਲਣ ਦੀ ਗੱਲ ਕਹੀ ਜਾ ਰਹੀ ਹੈ।

ਬਾਡੀ ਪ੍ਰੋਟੀਨ ਦਾ ਰੋਲ ਅਹਿਮ

ਸਟੱਡੀ ’ਚ ਉਨ੍ਹਾਂ ਜੀਨ ਅਤੇ ਰਸਤਿਆਂ ਨੂੰ ਦੇਖਿਆ ਗਿਆ ਹੈ ਜੋ ਵਾਇਰਸ ਨੂੰ ਬਾਡੀ ਦੇ ਅੰਦਰ ਖੁਦ ਨੂੰ ਵਧਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਸ ਵਿਚ ਪ੍ਰੋਟੀਨ ਦਾ ਰੋਲ ਅਹਿਮ ਮੰਨਿਆ ਗਿਆ ਹੈ। ਇਸਦਾ ਇਕ ਰੂਪ ਵਾਇਰਸ ਨੂੰ ਵਧਾਉਣ ਅਤੇ ਦੂਸਰਾ ਵਾਇਰਸ ਨਾਲ ਲੜਨ ’ਚ ਮੱਦਦ ਕਰਦਾ ਹੈ। ਸਟੱਡੀ ਦੇ ਮੁਤਾਬਕ ਏਸੀਈ2 ਰਿਸੈਪਟਰ ਅਤੇ ਕੈਥੇਪਸਿਨ ਐੱਲ ਪ੍ਰੋਟੀਨ ਇੰਫੈਕਸ਼ਨ ਨੂੰ ਫੈਲਣ ’ਚ ਮੱਦਦ ਕਰਦੇ ਹਨ ਉਤੇ ਹਿਸਟੋਨ ਪ੍ਰੋਟੀਨ ਇਸ ਨੂੰ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ।

LEAVE A REPLY

Please enter your comment!
Please enter your name here