ਪਾਕਿਸਤਾਨ ਵਿਚ ਇਕ ਹੋਰ ਕ੍ਰਿਕਟ ਖਿਡਾਰੀ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਰਿਆਜ ਸ਼ੇਖ ਮੰਗਲਵਾਰ ਨੂੰ ਦੇਸ਼ ਦੇ ਦੂਜੇ ਪੇਸ਼ੇਵਰ ਖਿਡਾਰੀ ਬਣ ਗਏ, ਜਿਸ ਦਾ ਕੋਰੋਨਾ ਮਹਾਮਾਰੀ ਕਾਰਨ ਦਿਹਾਂਤ ਹੋ ਗਿਆ। ਰਿਆਜ ਸ਼ੇਖ ਦੇ ਪਰਿਵਾਰ ਨੇ ਉਸ ਨੂੰ ਜਲਦਬਾਜ਼ੀ ਵਿਚ ਦਫ਼ਨਾ ਦਿੱਤਾ। ਸੂਤਰਾਂ ਦੀ ਮੁਤਾਬਕ ਸ਼ੇਖ ਦੇ ਪਰਿਵਾਰ ਨੇ ਉਸ ਨੂੰ ਦਫ਼ਨਾ ਦਿੱਤਾ ਅਤੇ ਉਸ ਦੀ ਮੌਤ ਦੇ ਕਾਰਨਾਂ ਨੂੰ ਜਾਣਨ ਲਈ ਡਾਕਟਰਾਂ ਦੀ ਵੀ ਉਡੀਕ ਨਹੀਂ ਕੀਤੀ। ਰਿਆਜ ਸ਼ੇਖ ਕੁਝ ਹੀ ਦਿਨ ਪਹਿਲਾਂ ਕੋਰੋਨਾ ਦੀ ਲਪੇਟ ‘ਚ ਆਏ ਸੀ। ਉਹ 51 ਸਾਲ ਦੇ ਸੀ। ਰਿਆਜ ਨੇ 43 ਫਰਸਟ ਕਲਾਸ ਮੈਚਾਂ ਵਿਚ 116 ਵਿਕਟਾਂ ਲਈਆਂ। ਉਸ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ ਸੀ। ਉਸ ਦੇ ਗੁਆਂਢੀਆਂ ਨੂੰ ਸ਼ੱਕ ਹੈ ਕਿ ਉਹ ਕੋਵਿਡ-19 ਨਾਲ ਪ੍ਰਭਾਵਿਤ ਸੀ ਅਤੇ ਉਸ ਦਾ ਪਰਿਵਾਰ ਇਨ੍ਹਾਂ ਸਰਕਾਰੀ ਪ੍ਰਕਿਰਿਆਵਾਂ ਵਿਚੋਂ ਨਹੀਂ ਨਿਕਲਣਾ ਚਾਹੁੰਦਾ ਸੀ, ਜੋ ਵਾਇਰਸ ਕਾਰਨ ਮਰਨ ਵਾਲਿਆਂ ਮਰੀਜ਼ਾਂ ਲਈ ਬਣਾਈ ਗਈ ਹੈ।