ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਫ਼ੈਸਲੇ ‘ਚ ਕਿਹਾ ਕਿ ਸਰਕਾਰੀ ਕਰਮੀ ਪਤੀ ਦੀ ਮੌਤ ਤੋਂ ਬਾਅਦ ਇਕ ਵਿਧਵਾ ਵਲੋਂ ਗੋਦ ਲਈ ਗਈ ਸੰਤਾਨ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਗੋਦ ਲੈਣ ਅਤੇ ਪਾਲਣ-ਪੋਸ਼ਣ ਐਕਟ 1956 ਦੀ ਧਾਰਾ 8 ਅਤੇ 12 ਇਕ ਹਿੰਦੂ ਔਰਤ ਨੂੰ ਆਪਣੇ ਅਧਿਕਾਰ ‘ਚ ਇਕ ਬੇਟੇ ਜਾਂ ਬੇਟੀ ਨੂੰ ਗੋਦ ਲੈਣ ਦੀ ਮਨਜ਼ੂਰੀ ਦਿੰਦੀ ਹੈ, ਜੋ ਨਾਬਾਲਗ ਜਾਂ ਮਾਨਸਿਕ ਰੂਪ ਨਾਲ ਅਸਵਸਥ ਨਾ ਹੋਵੇ। ਅਦਾਲਤ ਨੇ ਕਿਹਾ ਕਿ ਕਾਨੂੰਨ ਦੇ ਪ੍ਰਬੰਧ ਅਨੁਸਾਰ ਇਕ ਹਿੰਦੂ ਔਰਤ ਪਤੀ ਦੀ ਸਹਿਮਤੀ ਤੋਂ ਬਿਨਾਂ ਗੋਦ ਨਹੀਂ ਲੈ ਸਕਦੀ।