ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫਰਮਾਨ ਸੁਣਾਉਂਦੇ ਹੋਏ ਵਿਦੇਸ਼ਾਂ ਤੋਂ ਆ ਰਹੇ ਐੱਨ. ਆਰ. ਆਈ. ਲੋਕਾਂ ਨੂੰ ਲਿਆਉਣ ਲਈ ਲੁਧਿਆਣਾ ਦੇ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਲਈਆਂ ਗਈਆਂ ਹਨ। ਅਧਿਆਪਕਾਂ ਦੀ ਇਹ ਡਿਊਟੀ ਅੱਜ ਤੋਂ ਸ਼ੁਰੂ ਹੋ ਗਈ ਹੈ। ਆਪਣੀ ਡਿਊਟੀ ਦੇ ਪਹਿਲੇ ਦਿਨ ਬਾਹਰੋਂ ਆ ਰਹੇ ਵਿਦੇਸ਼ੀਆਂ ਨੂੰ ਏਅਰਪੋਰਟ ਤੋਂ ਲਿਆਉਣ ਲਈ 25 ਅਧਿਆਪਕਾਂ ਨੂੰ ਅੱਜ ਲੁਧਿਆਣਾ ਦੇ ਗਲਾਡਾ ਦਫ਼ਤਰ ਹਾਜ਼ਰੀ ਲਗਾਉਣੀ ਸੀ ਪਰ ਇਨ੍ਹਾਂ ‘ਚੋਂ ਸਿਰਫ 11 ਅਧਿਆਪਕ ਹੀ ਪਹੁੰਚੇ, ਜਿਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।