ਕਿਸੇ ਮਰੀਜ ’ਚ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਐਂਟੀਬਾਡੀ ਜਾਂਚ ’ਚ ਸਮਾਂ ਸਭ ਤੋਂ ਅਹਿਮ ਪਹਿਲੂ ਹੁੰਦਾ ਹੈ। ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਸਮੁੱਚੀ ਸਮੀਖਿਆ ’ਚ ਵਿਗਿਆਨੀਆਂ ਨੇ ਇਹ ਨਤੀਜਾ ਕੱਢਿਆ ਹੈ। ਖੋਜਕਾਰਾਂ ਨੇ ‘ਐਂਟੀਬਾਡੀ ਟੈਸਟ’ ਦੀ ਸ਼ੁੱਧਤਾ ਨੂੰ ਲੈ ਕੇ ਅਪ੍ਰੈਲ ਦੇ ਅਖੀਰ ਤੱਕ ਪ੍ਰਕਾਸ਼ਿਤ ਸਾਰੇ ਅਧਿਐਨ ਦੇ ਨਤੀਜਿਆਂ ’ਤੇ ਗੌਰ ਕੀਤਾ। ਕਈ ਅਧਿਐਨ ਤੋਂ ਮਿਲੇ ਅੰਕੜਿਆਂ ਨੂੰ ਮਿਲਾਉਣ ਤੋਂ ਬਾਅਦ ਖੋਜਕਾਰਾਂ ਨੇ ਟੈਸਟ ਨੂੰ ਲੈ ਕੇ ਨਤੀਜਾ ਕੱਢਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਲੱਛਣ ਉਭਰਣ ਤੋਂ ਬਾਅਦ ਪਹਿਲੇ ਦੋ ਹਫਤੇ ’ਚ ਐਂਟੀਜਨ ਟੈਸਟ ਹੋਣ ਦੀ ਸਥਿਤੀ ’ਚ ਇਹ ਸ਼ੁੱਧਤਾ ਨਾਲ ਸਬਾਤ ਨਹੀਂ ਹੁੰਦਾ ਹੈ ਕਿ ਕੋਈ ਵਿਅਕਤੀ ਕੋਵਿਡ-19 ਤੋਂ ਇਨਫੈਕਟਡ ਹੈ ਜਾਂ ਨਹੀਂ। ਖੋਜਕਾਰਾਂ ਨੇ ਦੇਖਿਆ ਕਿ ਪਹਿਲਾਂ ਸਾਰਸ-ਸੀ. ਓ. ਵੀ.-2 ਇਨਫੈਕਸ਼ਨ ਦਾ ਪਤਾ ਲਗਾਉਣ ’ਚ ਹੀ ਜਾਂਚ ਉਪਯੋਗੀ ਹੈ ਬਿਨਾਂ ਸ਼ਰਤ ਕਿ ਕਿਸੇ ਨੂੰ ਲੱਛਣ ਉਭਰਣ ਦੇ 14 ਦਿਨ ਬਾਅਦ ਇਸ ਦਾ ਇਸਤੇਮਾਲ ਹੋਵੇ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਧਿਐਨ ਮੁਤਾਬਕ ਕੋਵਿਡ-19 ਦੇ 10 ਮਾਮਲਿਆਂ ’ਚੋਂ ਇਕ ’ਚ ਇਹ ਪਤਾ ਨਹੀਂ ਲਗਾ ਸਕੇਗਾ।
ਖੋਜਕਾਰਾਂ ਨੇ ਚੌਕਸ ਕੀਤਾ ਕਿ ਇਨ੍ਹਾਂ ਅੰਕੜਿਆਂ ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ ਕਿਉਂਕਿ ਅਧਿਐਨ ਕਾਫੀ ਛੋਟੇ ਪੱਧਰ ’ਤੇ ਕੀਤਾ ਗਿਆ ਅਤੇ ਚੁਣੇ ਹੋਏ ਮਰੀਜਾਂ ’ਤੇ ਇਸ ਦਾ ਪ੍ਰਭਾਵ ਦੇਖਿਆ ਗਿਆ। ਖੋਜਕਾਰਾਂ ਨੂੰ ਇਹ ਵੀ ਖਦਸ਼ਾ ਹੈ ਕਿ ਭਾਈਚਾਰੇ ਦੇ ਪੱਧਰ ’ਤੇ ਪਰੀਖਣ ਹੋਣ ’ਤੇ ਇਸ ਦੀ ਸ਼ੁੱਧਤਾ ਘੱਟ ਹੋਵੇਗੀ ਕਿਉਂਕਿ ਹਸਪਤਾਲਾਂ ’ਚ ਮਰੀਜਾਂ ’ਤੇ ਇਸ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਨਾਲ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਨ੍ਹਾਂ ’ਚ ਕੋਵਿਡ-19 ਦੇ ਹਲਕੇ ਜਾਂ ਦਰਮਿਆਨੀ ਸ਼੍ਰੇਣੀ ਦੇ ਲੱਛਣ ਹਨ। ਬਰਮਿੰਘਮ ਯੂਨੀਵਰਸਿਟੀ ਦੇ ਮਾਹਰਾਂ ਦੀ ਅਗਵਾਈ ’ਚ ਖੋਜਕਾਰਾਂ ਦੇ ਸਮੂਹ ਨੇ ‘ਕੋਕ੍ਰੇਨ ਡਾਟਾਬੇਸ ਆਫ ਸਿਸਟਮੈਟਿਕ ਰਿਵਿਊਜ਼’ ਵਿਚ ਇਨ੍ਹਾਂ ਨਤੀਜਿਆਂ ਨੂੰ ਪ੍ਰਕਾਸ਼ਿਤ ਕਰਵਾਇਆ ਹੈ।