ਕਪੂਰਥਲਾ ਜ਼ਿਲ੍ਹੇ ‘ਚ ਇਕ ਹਫਤੇ ‘ਚ 400 ਦੇ ਲਗਭਗ ਸ਼ੱਕੀ ਮਰੀਜਾਂ ਦੇ ਨਮੂਨੇ ਲਏ ਗਏ ਅਤੇ ਸਾਰੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ। ਇਕ ਵੀ ਕੇਸ ਪਾਜ਼ੇਟਿਵ ਨਹੀਂ ਰਿਹਾ, ਜਿਸ ਕਰਕੇ ਕਪੂਰਥਲਾ ਗ੍ਰੀਨ ਜ਼ੋਨ ‘ਚ ਆ ਗਿਆ ਹੈ। ਸ਼ੁੱਕਰਵਾਰ ਨੂੰ ਕੋਰੋਨਾ ਤੋਂ ਇਕ ਮਹਿਲਾ ਸਮੇਤ ਦੋ ਨੂੰ ਕੋਰੋਨਾ ਮੁਕਤ ਹੋਣ ‘ਤੇ ਡਿਸਚਾਰਜ ਕਰ ਦਿੱਤਾ ਗਿਆ। ਇਸ ਸਮੇਂ ਸਰਕੁਲਰ ਰੋਡ ‘ਤੇ ਬਣਾਏ ਆਈਸੋਲੇਸ਼ਨ ਵਾਰਡ ‘ਚ ਮਹਾਰਾਸ਼ਟਰ ਤੋਂ ਆਇਆ ਬੇਗੋਵਾਲ ਦੇ ਜੈਨ ਪਿੰਡ ਦਾ ਇਕ ਨੌਜਵਾਨ ਜ਼ੇਰੇ ਇਲਾਜ ਹੈ। ਉਸ ਦੀ ਸਥਿਤੀ ‘ਚ ਵੀ ਕਾਫੀ ਸੁਧਾਰ ਹੋ ਰਿਹਾ ਹੈ।