ਸਪੇਨ ‘ਚ ਫਿਰ ਵੱਧਣ ਲੱਗਾ ਕੋਰੋਨਾ ਲਾਗ ਦਾ ਖਤਰਾ, ਲਾਈਆਂ ਨਵੀਆਂ ਪਾਬੰਦੀਆਂ

0
282

ਸਪੇਨ ਦੇ ਉੱਤਰ-ਪੂਰਬੀ ਇਲਾਕੇ ਕੈਟਲੋਨੀਆ ਵਿਚ ਕਈ ਪਾਬੰਦੀਆਂ ਵਿਚਾਲੇ ਇਕ ਵਾਰ ਫਿਰ ਇਕ ਦਿਨ ਵਿਚ ਕੋਰੋਨਾ ਦੇ 1000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਇਸ ਹਫਤੇ ਕੋਰੋਨਾ ਲਾਗ ਦੇ ਫੈਲਣ ਵਿਚ ਆਈ ਤੇਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦੇ ਚੱਲਦੇ ਬਾਰਸੀਲੋਨਾ ਵਿਚ 40 ਲੱਖ ਲੋਕਾਂ ਨੂੰ 15 ਦਿਨਾਂ ਤੱਕ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਟਲੋਨੀਆ ਸਪੇਨ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿਚ ਸ਼ਾਮਲ ਰਿਹਾ ਹੈ।ਇਧਰ, ਸਪੇਨ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਗੁਆਂਢੀ ਦੇਸ਼ ਫਰਾਂਸ ਨੇ ਕਿਹਾ ਹੈ ਕਿ ਦੇਸ਼ ਦੀਆਂ ਸਰਹੱਦਾਂ ਬੰਦ ਕਰਨ ‘ਤੇ ਇਕ ਵਾਰ ਫਿਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਚੀਨ ਤੋਂ ਬਾਅਦ ਇਟਲੀ ਅਤੇ ਸਪੇਨ ਵਿਚ ਕੋਰੋਨਾਵਾਇਰਸ ਨੇ ਕਾਫੀ ਕਹਿਰ ਮਚਾਇਆ ਹੋਇਆ ਸੀ ਜਿਸ ਤੋਂ ਬਾਅਦ ਸਰਕਾਰਾਂ ਵੱਲੋਂ ਇਥੇ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਅਤੇ ਘਰਾਂ ਤੋਂ ਨਿਕਲਣ ‘ਤੇ ਪਾਬੰਦੀ ਲਾ ਦਿੱਤੀ ਸੀ ਤਾਂ ਜੋ ਕੋਰੋਨਾ ਨੂੰ ਕਿਸੇ ਨਾਲ ਕਿਸੇ ਤਰ੍ਹਾਂ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦਈਏ ਕਿ ਸਪੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 307,335 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 28,420 ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here