ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਲਾਕਡਾਊਨ ਦੇ ਕਾਰਨ ਘਰ ਤੋਂ ਬਾਹਰ ਅਭਿਆਸ ਨਹੀਂ ਕਰ ਰਹੇ ਤੇ ਫੈਂਸ ਨੂੰ ਫਿੱਟ ਰਹਿਣ ਦਾ ਮੰਤਰ ਦੱਸਿਆ ਹੈ। ਸਚਿਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਰੱਸੀ ਟੱਪਣ ਦਾ ਵੀਡੀਓ ਸ਼ੇਅਰ ਕੀਤਾ। ਸਚਿਨ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਨਾਲ ਕਿਹਾ ਕਿ ਦੇਸ਼ ‘ਚ ਲਾਕਡਾਊਨ ਲਾਗੂ ਹੋਏ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਨੂੰ ਹਾਰ ਮੰਨੇ ਬਗੈਰ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਨੇ ਰੱਸੀ ਟੱਪਦੇ ਹੋਏ ਵੀਡੀਓ ਸ਼ੇਅਰ ਕੀਤਾ ਤੇ ਕਿਹਾ- ‘ਇਹ ਲਾਕਡਾਊਨ ਹਰ ਕਿਸੇ ਦੇ ਲਈ ਮੁਸ਼ਕਿਲ ਹੈ ਪਰ ਹਾਰ ਨਹੀਂ ਮੰਨਾਂਗੇ। ਆਓ ਖੁਦ ਨੂੰ ਫਿੱਟ ਤੇ ਠੀਕ ਰੱਖੀਏ।’