ਕੇਂਦਰੀ ਸਿੱਖਿਆ ਮੰਤਰਾਲਾ ਐਜੂਕੇਸ਼ਨ ਫੈਸਟ ਦੇ ਤਹਿਤ 10 ਅਤੇ 11 ਸਤੰਬਰ ਨੂੰ ਆਨਲਾਈਨ ਰਾਹੀਂ ‘21ਵੀਂ ਸਦੀ ‘ਚ ਸਕੂਲ ਸਿੱਖਿਆ’ ‘ਤੇ ਦੋ ਦਿਨਾਂ ਸਮਾਗਮ ਆਯੋਜਿਤ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਨੂੰ ਇਸ ਨੂੰ ਸੰਬੋਧਿਤ ਕਰਨਗੇ। ਮੰਤਰਾਲਾ ਦੇ ਬਿਆਨ ਦੇ ਅਨੁਸਾਰ, ਸਮਾਗਮ ਦੇ ਪਹਿਲੇ ਦਿਨ, ਪ੍ਰਿੰਸੀਪਲ ਅਤੇ ਅਧਿਆਪਕਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ 21ਵੀਂ ਸਦੀ ‘ਚ ਸਕੂਲ ਸਿੱਖਿਆ ਬਾਰੇ ਚਰਚਾ ਕਰਨਗੇ ਅਤੇ ਦੱਸਣਗੇ ਕਿ ਉਨ੍ਹਾਂ ਨੇ ਰਚਨਾਤਮਕ ਤਰੀਕਿਆਂ ਨਾਲ ਨਵੀਂ ਸਿੱਖਿਆ ਨੀਤੀ ਦੇ ਕੁੱਝ ਵਿਸ਼ਿਆਂ ਨੂੰ ਪਹਿਲਾਂ ਤੋਂ ਹੀ ਕਿਵੇਂ ਲਾਗੂ ਕੀਤਾ ਹੈ।ਇਸ ‘ਚ ਕਿਹਾ ਗਿਆ ਹੈ ਕਿ ਰਾਸ਼ਟਰੀ ਇਨਾਮ ਜੇਤੂ ਅਧਿਆਪਕ ਅਤੇ ਸਿੱਖਿਆ ‘ਚ ਰਚਨਾਤਮਕਤਾ ਅਪਨਾਉਣ ਵਾਲੇ ਹੋਰ ਅਧਿਆਪਕ ਇਸ ਸਮਾਗਮ ਦਾ ਹਿੱਸਾ ਹੋਣਗੇ। ਮੰਤਰਾਲਾ ਦੇ ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਨੂੰ ਸਮਾਗਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ 7 ਅਗਸਤ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਉੱਚ ਸਿੱਖਿਆ ‘ਚ ਤਬਦੀਲੀ ਸੁਧਾਰ ‘ਤੇ ਸਮਾਗਮ ‘ਚ ਉਦਘਾਟਨ ਭਾਸ਼ਣ ਦਿੱਤਾ ਸੀ।