ਸਕਾਲਰਸ਼ਿਪ ਘੋਟਾਲੇ ’ਚ ਧਰਮਸੌਤ ਨੂੰ ਕਲੀਨ ਚਿੱਟ!

0
195

 ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਗਠਿਤ ਜਾਂਚ ਕਮੇਟੀ ਨੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ’ਚ ਕਮੇਟੀ ਨੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਾਂਚ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਘੋਟਾਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਆਊਟ ਆਫ ਟਰਨ ਕੁਝ ਕਾਲਜਾਂ ’ਚ ਵੰਡੀ ਗਈ ਹੈ ਪਰ ਇਹ ਵਿਭਾਗੀ ਪੱਧਰ ਦੇ ਅਧਿਕਾਰੀਆਂ ਦਾ ਮਸਲਾ ਹੈ।ਮੰਤਰੀ ਨੇ ਸਿਰਫ਼ ਰੂਟੀਨ ਦੇ ਤੌਰ ’ਤੇ ਫਾਈਲਾਂ ’ਚ ਦਸਤਖਤ ਕੀਤੇ ਪਰ ਸਿੱਧੇ ਤੌਰ ’ਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਰਕਾਰ ਨੇ ਹਾਲ ਹੀ ’ਚ ਸਕਾਲਰਸ਼ਿਪ ਘੋਟਾਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਸੀਨੀਅਰ ਆਈ. ਏ. ਐੱਸ. ਅਧਿਕਾਰੀ ਕੇ. ਏ. ਪੀ. ਸਿਨਹਾ, ਜਸਪਾਲ ਸਿੰਘ ਅਤੇ ਵਿਵੇਕ ਪ੍ਰਤਾਪ ਸਿੰਘ ਦੀ ਅਗਵਾਈ ’ਚ ਗਠਿਤ ਇਸ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਹੈ। ਇਸ ਤੋਂ ਪਹਿਲਾਂ ਸਕਾਲਰਸ਼ਿਪ ਮਾਮਲੇ ’ਚ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕ੍ਰਿਪਾ ਸ਼ੰਕਰ ਸਰੋਜ ਨੇ ਇਕ ਰਿਪੋਰਟ ਦੇ ਜ਼ਰੀਏ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਸਨ। ਨਾਲ ਹੀ, ਕਰੀਬ 67 ਕਰੋੜ ਰੁਪਏ ਦੇ ਹੇਰਫੇਰ ਦੀ ਗੱਲ ਕਹੀ ਸੀ।

LEAVE A REPLY

Please enter your comment!
Please enter your name here