ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਕੁਝ ਫ੍ਰੈਂਚਾਈਜ਼ੀ ਆਪਣੀਆਂ ਟੀਮਾਂ ਨੂੰ ਵੇਚਣਾ ਚਾਹੁੰਦੀਆਂ ਹਨ। ਅਖਤਰ ਨੇ ਇਕ ਟੈਲੀਵੀਜ਼ਨ ਪ੍ਰੋਗਰਾਮ ਵਿਚ ਦਾਅਵਾ ਕੀਤਾ ਕਿ ਪੀ. ਐੱਸ. ਐੱਲ. ਦੇ ਅਗਲੇ 16 ਤੋਂ 18 ਮਹੀਨੇ ਤਕ ਹੋਣ ਦੀ ਸੰਭਾਵਨਾ ਨਹੀਂ ਹੈ।