ਸ਼ੋਅ ਦੌਰਾਨ ਸਟੇਜ ‘ਤੇ ਡਿੱਗਣ ਵਾਲਾ ਅਮਰੀਕੀ ਕਾਮੇਡੀਅਨ ਕੋਰੋਨਾ ਪਾਜ਼ੇਟਿਵ

0
130

ਅਮਰੀਕੀ ਕਾਮੇਡੀਅਨ ਅਤੇ ਅਭਿਨੇਤਾ ਡੈਰਿਲ ਲਿਨ ਹਿਓਲੀ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਉਹ ਸ਼ੁੱਕਰਵਾਰ ਰਾਤ ਨਾਸ਼ਵਿਲੇ, ਟੈਨੇਸਸੀ ਵਿਚ ਇਕ ਸਟੈਂਡਅਪ ਸ਼ੋਅ ਦੌਰਾਨ ਸਟੇਜ ‘ਤੇ ਡਿੱਗ ਗਏ ਸਨ। 57 ਸਾਲਾ ਹਿਓਲੀ ਨੇ ਕਿਹਾ ਆਖਿਆ ਕਿ ਕਾਮੇਡੀ ਨਾਈਟ ਕਲੱਬ ਵਿਚ ਪ੍ਰਫਾਰਮੈਂਸ ਦੌਰਾਨ ਉਨ੍ਹਾਂ ਨੂੰ ਚੱਕਰ ਆ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਿਆਦਾ ਥਕਾਵਟ ਅਤੇ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਉਨ੍ਹਾਂ ਦੀ ਇਹ ਹਾਲਾਤ ਹੋਈ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਹਿਓਲੀ ਨੇ ਦੱਸਿਆ ਕਿ ਹਸਪਤਾਲ ਵਿਚ ਡਾਕਟਰਾਂ ਨੇ ਕਈ ਟੈਸਟ ਕੀਤੇ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ। ਮੈਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਹ ਦੱਸ ਰਹੇ ਹਨ ਕਿ ਮੇਰੇ ਵਿਚ ਕੋਈ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਉਨ੍ਹਾਂ ਨੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ। ਹਿਓਲੀ ਨੇ ਆਪਣੇ ਚਾਹੁੰਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਹ ਆਪਣੇ ਹੋਟਲ ਰੂਮ ਵਿਚ 14 ਦਿਨ ਕੁਆਰੰਟੀਨ ਰਹਿਣਗੇ।

LEAVE A REPLY

Please enter your comment!
Please enter your name here