ਸ਼ਿਖਰ ਧਵਨ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ

0
119

ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਰਾਜਸਥਾਨ ਵਿਰੁੱਧ ਖੇਡੇ ਜਾ ਰਹੇ ਮੈਚ ‘ਚ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦਾ ਇਕ ਵੱਡਾ ਰਿਕਾਰਡ ਤੋੜ ਦਿੱਤਾ ਹੈ। ਧਵਨ ਦਾ ਰਾਜਸਥਾਨ ਦੇ ਵਿਰੁੱਧ ਲਗਾਇਆ ਗਿਆ ਅਰਧ ਸੈਂਕੜਾ ਉਸਦੇ ਕਰੀਅਰ ਦਾ 39ਵਾਂ ਅਰਧ ਸੈਂਕੜਾ ਸੀ। ਅਜਿਹਾ ਕਰ ਉਨ੍ਹਾਂ ਨੇ ਵਿਰਾਟ ਕੋਹਲੀ, ਸੁਰੇਸ਼ ਰੈਨਾ, ਰੋਹਿਤ ਸ਼ਰਮਾ ਦੀ ਤਿਕੜੀ ਨੂੰ ਪਿੱਛੇ ਛੱਡ ਦਿੱਤਾ। ਜਿਸ ਦੇ ਨਾਂ ‘ਤੇ 38-38 ਅਰਧ ਸੈਂਕੜੇ ਦਰਜ ਹਨ। ਦੇਖੋ ਰਿਕਾਰਡ-ਆਈ. ਪੀ. ਐੱਲ. ‘ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
46 ਡੇਵਿਡ ਵਾਰਨਰ, ਸਨਰਾਈਜ਼ਰਜ਼ ਹੈਦਰਾਬਾਦ
39 ਸ਼ਿਖਰ ਧਵਨ, ਦਿੱਲੀ ਕੈਪੀਟਲਸ
38 ਵਿਰਾਟ ਕੋਹਲੀ, ਰਾਇਲ ਚੈਲੰਜਰਜ਼ ਬੈਂਗਲੁਰੂ
38 ਸੁਰੇਸ਼ ਰੈਨਾ, ਚੇਨਈ
38 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
ਦੱਸ ਦੇਈਏ ਕਿ ਰਾਜਸਥਾਨ ਵਿਰੁੱਧ ਮੈਚ ਦੇ ਦੌਰਾਨ ਧਵਨ ਲੈੱਗ ਸਪਿਨਰ ਤੋਂ ਕਈ ਬਾਰ ਵਿਕਟ ਗੁਆ ਬੈਠੇ ਹਨ। ਪਿਛਲੇ ਸੀਜ਼ਨ ਤੋਂ ਹੁਣ ਤੱਕ ਧਵਨ ਲੈੱਗ ਸਪਿਨਰ ਦੀ 100 ਗੇਂਦਾਂ ‘ਤੇ ਭਾਵੇ ਹੀ 153 ਦੌੜਾਂ ਬਣਾਉਣ ‘ਚ ਕਾਮਯਾਬ ਰਹੇ ਪਰ ਇਸ ਦੌਰਾਨ ਉਨ੍ਹਾਂ ਨੇ 9 ਬਾਰ ਆਪਣੀ ਵਿਕਟ ਵੀ ਗੁਆਈ ਹੈ। ਉਸਦੀ ਔਸਤ ਇਸ ਦੌਰਾਨ 17 ਦੇ ਕੋਲ ਰਹੀ ਹੈ।

LEAVE A REPLY

Please enter your comment!
Please enter your name here