ਸ਼ਰਾਬ ਦਾ ਰੈਵੇਨਿਊ ਬਚਾਉਣ ਲਈ ‘ਕੈਪਟਨ’ ਨੂੰ ਬਦਲਣਾ ਪਿਆ ਫੈਸਲਾ

0
101

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਲਾਕ-1 ਦੇ ਦੌਰਾਨ ਕਰਫਿਊ ‘ਚ ਦਿੱਤੀ ਗਈ ਛੋਟ ਵਾਪਸ ਲੈਣ ਲਈ ਭਾਵੇਂ ਮਰੀਜ਼ਾਂ ਦੀ ਵੱਧਦੀ ਗਿਣਤੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਇਸ ਫੈਸਲੇ ’ਤੇ ਪਹਿਲੇ ਹੀ ਦਿਨ ਤੋਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੋ ਦਿਨ ਦੀ ਰੋਕ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ। ਉੱਥੇ ਹੀ ਪਾਬੰਦੀ ਨੂੰ ਲੈ ਕੇ ਜਾਰੀ ਬਿਆਨ ਅਤੇ ਹੁਕਮਾਂ ’ਚ ਬਦਲਾਅ ਹੋਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਜਿਸ ‘ਚ ਮੁੱਖ ਰੂਪ ‘ਤੇ ਇਹੀ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦਾ ਰੈਵੇਨਿਊ ਬਚਾਉਣ ਲਈ ਇਹ ਸਭ ਕੁੱਝ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਕੈਪਟਨ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਹਫਤੇ ਦੇ ਆਖਰੀ ਦੋ ਦਿਨ ਤੋਂ ਇਲਾਵਾ ਸਰਕਾਰੀ ਛੁੱਟੀ ਦੌਰਾਨ ਪੂਰੀ ਤਰ੍ਹਾਂ ਤਾਲਾਬੰਦੀ ਹੋਣ ਨਾਲ ਲੋਕਾਂ ਨੂੰ ਘਰਾਂ ਤੋਂ ਨਿਕਲਣ ਲਈ ਈ-ਪਾਸ ਦੀ ਲੋੜ ਹੋਣ ਦੀ ਗੱਲ ਕਹੀ ਗਈ ਸੀ ਪਰ ਅਗਲੇ ਦਿਨ ਕੈਪਟਨ ਦੇ ਬਿਆਨ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਬਿਲਕੁਲ ਹੀ ਵੱਖਰੇ ਸਨ, ਜਿਸ ਦੇ ਮੁਤਾਬਕ ਸ਼ਨੀਵਾਰ ਅਤੇ ਸਰਕਾਰੀ ਛੁੱਟੀ ਦੌਰਾਨ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖਣ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੀ ਗੱਲ ਕਹੀ ਗਈ ਹੈ

LEAVE A REPLY

Please enter your comment!
Please enter your name here