ਸ਼ਤਰੰਜ : ਹੰਪੀ ਤੇ ਹਰਿਕਾ ਕੁਆਰਟਰ ਫਾਈਨਲ ‘ਚ

0
295

ਫਿਡੇ ਮਹਿਲਾ ਸਪੀਡ ਸ਼ਤਰੰਜ ਦੇ ਆਖਰੀ ਗ੍ਰਾਂ. ਪ੍ਰੀ. ਦੇ ਪਹਿਲੇ ਦਿਨ ਦੇ ਮੁਕਾਬਲੇ ਤੋਂ ਬਾਅਦ ਆਪਣੇ ਪਲੇਅ ਆਫ ਮੁਕਾਬਲੇ ਜਿੱਤ ਕੇ ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਨੇ ਕੁਆਰਟਰ ਫਾਈਨਲ ਅਰਥਾਤ ਆਖਰੀ-8 ਵਿਚ ਜਗ੍ਹਾ ਬਣਾ ਲਈ ਹੈ। ਇਸਦੇ ਨਾਲ ਹੀ ਚੀਨ ਦੀ ਹਾਓ ਇਫਾਨ, ਰੂਸ ਦੀ ਗੁਨਿਨਾ ਵਾਲੇਂਟੀਨਾ ਤੇ ਅਲੈਗਜ਼ੈਂਡ੍ਰਾ ਕੋਸਟੇਨਿਯੁਕ, ਇਰਾਨ ਦੀ ਸਾਰਾ ਸਦਾਤ, ਕਜ਼ਾਕਿਸਤਾਨ ਦੀ ਅਬਦੁਮਾਲਿਕ ਜਹੰਸਾਯਾ ਤੇ ਯੂਕ੍ਰੇਨ ਦੀ ਅੰਨਾ ਮਿਊਜਚੁਕ ਨੇ ਵੀ ਆਖਰੀ-8 ਵਿਚ ਜਗ੍ਹਾ ਬਣਾ ਲਈ ਹੈ।
ਕੋਨੇਰੂ ਹੰਪੀ ਨੇ ਆਪਣੇ ਪਲੇਅ ਆਫ ਮੁਕਾਬਲੇ ਵਿਚ ਰੂਸ ਦੀ ਗਿਰੀਆ ਓਲਗਾ ਨੂੰ ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾਉਂਦੇ ਹੋਏ ਅਗਲੇ ਦੌਰ ਵਿਚ ਜਗ੍ਹਾ ਬਣਾਈ। ਦੋਵਾਂ ਵਿਚਾਲੇ ਕੁਲ 13 ਮੁਕਾਬਲੇ ਖੇਡੇ ਗਏ। 12 ਮੁਕਾਬਲਿਆਂ ਤੋਂ ਬਾਅਦ ਸਕੋਰ 6-6 ਸੀ ਪਰ ਆਖਰੀ ਬੁਲੇਟ ਮੁਕਾਬਲੇ ਵਿਚ ਹੰਪੀ ਨੇ ਜਿੱਤ ਦਰਜ ਕਰਦੇ ਹੋਏ 7-6 ਨਾਲ ਜਿੱਤ ਦਰਜ ਕੀਤੀ। ਹਰਿਕਾ ਦ੍ਰੋਣਾਵਲੀ ਦੇ ਸਾਹਮਣੇ ਸੀ ਅਮਰੀਕਾ ਦੀ ਘੱਟ ਤਜਰਬੇਕਾਰ ਨੌਜਵਾਨ ਤਾਟੇਵ ਅਬਰਹਮਯਨ ਪਰ ਮੁਕਾਬਲਾ ਇੰਨਾ ਆਸਾਨ ਨਹੀਂ ਰਿਹਾ ਤੇ ਇਕ ਸਮੇਂ ਤਾਂ ਤਾਟੇਵ ਰਾਊਂਡ ਜਿੱਤਣ ਦੀ ਸਥਿਤੀ ਵਿਚ ਪਹੁੰਚ ਗਈ ਸੀ ਪਰ ਹਰਿਕਾ ਨੇ ਆਖਿਰਕਾਰ 6-5 ਨਾਲ ਪਲੇਅ ਆਫ ਜਿੱਤ ਕੇ ਆਖਰੀ-8 ਵਿਚ ਜਗ੍ਹਾ ਬਣਾ ਲਈ। ਹੁਣ ਅਗਲੇ ਰਾਊਂਡ ਵਿਚ ਕੋਨੇਰੂ ਹੰਪੀ ਦੇ ਸਾਹਮਣੇ ਹੋਵੇਗੀ ਗ੍ਰਾਂ. ਪ੍ਰੀ. ਵਿਚ ਸਭ ਤੋਂ ਅੱਗੇ ਚੱਲ ਰਹੀ ਰੂਸ ਦੀ ਗੁਨਿਨਾ ਵਾਲੇਂਟੀਨਾ ਤੇ ਹਰਿਕਾ ਦੇ ਸਾਹਮਣੇ ਹੋਵੇਗੀ ਰੂਸ ਦੀ ਅਲੈਗਜ਼ੈਂਡ੍ਰਾ ਕੋਸਟੇਨਿਯੁਕ। ਚੀਨ ਦੀ ਹਾਓ ਇਫਾਨ ਦੇ ਸਾਹਮਣੇ ਕਜ਼ਾਕਿਸਤਾਨ ਦੀ ਅਬਦੁਮਾਲਿਕ ਤੇ ਯੂਕ੍ਰੇਨ ਦੀ ਅੰਨਾ ਦੇ ਸਾਹਮਣੇ ਇਰਾਨ ਦੀ ਸਾਰਾ ਸਦਾਤ ਹੋਵੇਗੀ।

LEAVE A REPLY

Please enter your comment!
Please enter your name here