ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫਰੰਸ ਤੋਂ ਅਸਤੀਫ਼ਾ ਦਿੱਤਾ

0
129

ਜੰਮੂ-ਕਸ਼ਮੀਰ ‘ਚ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫਰੰਸ ਤੋਂ ਅਸਤੀਫ਼ੇ ਦੇ ਦਿੱਤਾ ਹੈ। ਇਕ ਆਡੀਓ ਸੰਦੇਸ਼ ‘ਚ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ। ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਹੁਰੀਅਤ ਤੋਂ ਖੁਦ ਨੂੰ ਦੂਰ ਕਰ ਲਿਆ ਹੈ। ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ,”ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਮੈਂ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਤੋਂ ਅਸਤੀਫ਼ਾ ਦਿੰਦਾ ਹਾਂ। ਮੈਂ ਹੁਰੀਅਤ ਦੇ ਸਾਰੇ ਲੋਕਾਂ ਨੂੰ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।”  90 ਸਾਲ ਦੇ ਸਈਅਦ ਅਲੀ ਸ਼ਾਹ ਗਿਲਾਨੀ ਕੀ ਸਾਲਾਂ ਤੋਂ ਘਰ ਦੇ ਅੰਦਰ ਨਜ਼ਰਬੰਦ ਹਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹੈ। ਦੱਸਣਯੋਗ ਹੈ ਕਿ 9 ਮਾਰਚ 1993 ਨੂੰ 26 ਵੱਖਵਾਦੀ ਸੰਗਠਨਾਂ ਨੇ ਮਿਲ ਕੇ ਹੁਰੀਅਤ ਕਾਨਫਰੰਸ ਦਾ ਗਠਨ ਕੀਤਾ ਸੀ। ਇਸ ਦੇ ਪਹਿਲੇ ਚੇਅਰਮੈਨ ਮੀਰਵਾਈਜ਼ ਮੌਲਵੀ ਉਮਰ ਫਾਰੂਕ ਬਣੇ। ਹੁਰੀਅਤ ਕਾਨਫਰੰਸ ‘ਚ 6 ਮੈਂਬਰੀ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਸੀ। ਇਸ ਕਮੇਟੀ ਦਾ ਫੈਸਲਾ ਅੰਤਿਮ ਮੰਨਿਆ ਜਾਂਦਾ ਰਿਹਾ ਹੈ। ਕੱਟੜਪੰਥੀ ਸਈਅਦ ਅਲੀ ਸ਼ਾਹ ਗਿਲਾਨੀ ਨੇ ਮਤਭੇਦਾਂ ਕਾਰਨ 7 ਅਗਸਤ 2004 ਨੂੰ ਆਪਣੇ ਸਮਰਥਕਾਂ ਨਾਲ ਹੁਰੀਅਤ ਦਾ ਨਵਾਂ ਧਿਰ ਬਣਾਇਆ ਸੀ। ਇਸ ਦੇ ਨਾਲ ਹੀ ਹੁਰੀਅਤ 2 ਧਿਰਾਂ ‘ਚ ਵੰਡੀ ਗਈ। ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਨੂੰ ਕੱਟੜਪੰਥੀ ਧਿਰ ਅਤੇ ਮੀਰਵਾਈਜ਼ ਮੌਲਵੀ ਉਮਰ ਫਾਰੂਖ ਦੀ ਅਗਵਾਈ ਵਾਲੇ ਧਿਰ ਨੂੰ ਉਦਾਰਵਾਦੀ ਧਿਰ ਕਿਹਾ ਜਾਂਦਾ ਰਿਹਾ ਹੈ।

LEAVE A REPLY

Please enter your comment!
Please enter your name here