ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕੋਰੋਨਾ ਇਨਫੈਕਟਿਡ ਨਹੀਂ ਹਨ, ਵ੍ਹਾਈਟ ਹਾਊਸ ਦੇ ਫਿਜ਼ੀਸ਼ੀਅਨ ਸੀਨ ਕਾਨਲੇ ਨੇ ਸ਼ਨੀਵਾਰ ਦੇਰ ਰਾਤ ਇਹ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਇਹ ਸੂਚਿਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਟਰੰਪ ਤੋਂ ਹੁਣ ਕਿਸੇ ਨੂੰ ਕੋਰੋਨਾ ਤੋਂ ਖਤਰਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਰੋਜ਼ਾਨਾ ਦੇ ਜੀਵਨ ’ਚ ਪਰਤ ਸਕਦੇ ਹਨ। ਰਾਸ਼ਟਰਪਤੀ ਨੂੰ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਹੀ ਬੁਖਾਰ ਨਹੀਂ ਹੈ। ਰਾਸ਼ਟਰਪਤੀ ਟਰੰਪ ਦਾ ਕੋਵਿਡ-19 ਲਈ ਮੈਡੀਕਲ ਟੀਮ ਵੱਲੋਂ ਦੱਸਿਆ ਗਿਆ ਇਲਾਜ ਪੂਰਾ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਰੋਨਾ ਇਨਫੈਕਟਿਡ ਹੋਣ ਦੇ ਬਾਰੇ ’ਚ ਪਿਛਲੇ ਹਫਤੇ ਪਤਾ ਚੱਲਿਆ ਸੀ ਅਤੇ ਇਸ ਸ਼ਨੀਵਾਰ ਨੂੰ 10 ਦਿਨ ਪੂਰੇ ਹੋ ਗਏ। ਡਾਕਟਰ ਕਾਨਲੇ ਨੇ ਕਿਹਾ ਸੀ ਕਿ ਸ਼ਨੀਵਾਰ ਤੱਕ ਉਨ੍ਹਾਂ ਦਾ ਰੋਜ਼ਾਨਾ ਜੀਵਨ ’ਚ ਪਰਤਣਾ ਸੁਰੱਖਿਅਤ ਹੋਵੇਗਾ। ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਟਰੰਪ ਨੇ ਕਿਹਾ ਸੀ ਕਿ ਉਹ ਵਧੀਆ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਵਧੀਆ, ਬਹੁਤ ਵਧੀਆ ਬਲਕਿ ਇਕ ਦਮ ਵਧੀਆ ਮਹਿਸੂਸ ਕਰ ਰਿਹਾ ਹਾਂ। ਮੈਂ ਤਿਆਰ ਹਾਂ, ਰੈਲੀਆਂ ਕਰਨਾ ਚਾਹੁੰਦਾਂ ਹਾਂ।h
ਸ਼ਨੀਵਾਰ ਨੂੰ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੀ ਬਾਲਕਨੀ ’ਚ ਆਏ। ਬਾਹਰ ਕਾਫੀ ਗਿਣਤੀ ’ਚ ਉਨ੍ਹਾਂ ਦੇ ਸਮਰਥਕ ਸਨ। ਟਰੰਪ ਨੇ ਸਮਰਥਕਾਂ ਦੇ ਸਾਹਮਣੇ ਮਾਸਕ ਹਟਾਇਆ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਟਰੰਪ ਇਸ ਤਰ੍ਹਾਂ ਦੇ ਜਨਤਕ ਰੂਪ ਤੋਂ ਸਾਹਮਣੇ ਆਏ। ਵ੍ਹਾਈਟ ਹਾਊਸ ਦੀ ਬਾਲਕਨੀ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਚੱਲੇ ਕਿ ਸਾਡਾ ਦੇਸ਼ ਇਸ ਭਿਆਨਕ ਚੀਨੀ ਵਾਇਰਸ ਨੂੰ ਹਰਾਉਣ ਜਾ ਰਿਹਾ ਹੈ।
ਟਰੰਪ ਨੇ ਸੈਕੜਾਂ ਸਮਰਥਕਾਂ ਨੂੰ ਸੰਬੋਧਿਤ ਕੀਤਾ ਜੋ ਮਾਸਕ ਪਹਿਨੇ ਹੋਏ ਸਨ ਪਰ ਪੋ੍ਰਗਰਾਮ ’ਚ ਬਹੁਤ ਘੱਟ ਸੋਸ਼ਲ ਡਿਸਟੈਂਸਿੰਗ ਦੇਖੀ ਗਈ। ਟਰੰਪ ਨੇ ਕਿਹਾ ਕਿ ਕੋਰੋਨਾ ਗਾਇਬ ਹੋ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਹੁਣ ਕੋਈ ਦਵਾਈ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਨੂੰ ਆਨ ਏਅਰ ਹੋਏ ਇਕ ਟੈਲੀਵਿਜ਼ਨ ਇੰਟਰਵਿਊ ’ਚ ਟਰੰਪ ਨੇ ਕੋਰੋਨਾ ਨਾਲ ਜੁੜੀ ਆਪਣੀ ਜੰਗ ਦੇ ਬਾਰੇ ’ਚ ਜਾਣਕਾਰੀ ਸਾਂਝਾ ਕੀਤੀ। ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਮੈਂ ਹੁਣ ਦਵਾਈ ਤੋਂ ਮੁਕਤ ਹਾਂ, ਹੁਣ ਮੈਂ ਕੋਈ ਦਵਾਈ ਨਹੀਂ ਲੈ ਰਿਹਾ ਹਾਂ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕੋਰੋਨਾ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ ’ਚ ਦਾਖਲ ਕੀਤਾ ਗਿਆ ਸੀ। ਮੇਲਾਨੀਆ ਦੇ ਸਿਹਤ ’ਚ ਵੀ ਪਹਿਲਾਂ ਤੋਂ ਕਾਫੀ ਸੁਧਾਰ ਹੈ।