ਵੈਲਮਰਬਲ ਤੱਟ ਦੇ ਘਰਾਂ ਦੀ ਮਿੱਟੀ ਖਿਸਕੀ, ਸਮੁੰਦਰ ‘ਚ ਡਿੱਗਣ ਦਾ ਖਤਰਾ

0
142

ਆਸਟ੍ਰੇਲੀਆ ਵਿਚ ਸਮੁੰਦਰ ਕਿਨਾਰੇ ਵੱਸਦੇ ਲੋਕਾਂ ਦੀ ਨੀਂਦ ਉਸ ਵੇਲੇ ਗਾਇਬ ਹੋ ਗਈ ਜਦੋਂ ਉਹਨਾਂ ਦੇ ਘਰਾਂ ਦੀ ਮਿੱਟੀ ਨੂੰ ਸਮੁੰਦਰ ਨਿਗਲਣ ਲੱਗਾ। ਮਿਲੀਅਨ ਡਾਲਰਾਂ ਦੀ ਕੀਮਤ ਵਾਲੇ ਇਹ ਘਰ ਵੈਲਮਰਬਲ ਬੀਚ ਉੱਤੇ ਸਥਿਤ ਹਨ। ਬੀਤੀ ਰਾਤ ਸਮੁੰਦਰ ਦੀਆਂ ਤਾਕਤਵਰ ਲਹਿਰਾਂ ਘਰਾਂ ਦੀਆਂ ਜ਼ਮੀਨਾਂ ਨਾਲ ਟਕਰਾਉਣ ਲੱਗੀਆਂ ਜਿਸ ਕਰਕੇ ਘਰਾਂ ਦੀ ਤਕਰੀਬਨ 2 ਮੀਟਰ ਤੱਕ ਦੀ ਜ਼ਮੀਨ ਖਿਸਕ ਕੇ ਸਮੁੰਦਰ ਵਿੱਚ ਰੁੜ੍ਹ ਗਈ। ਉੱਥੋਂ ਦੇ ਵਸਨੀਕਾਂ ਵਿੱਚ ਇਸ ਗੱਲ ਨੂੰ ਲੈ ਕੇ ਡਰ ਵਧਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਦੇਖਣ ਨੂੰ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਘਰਾਂ ਦਾ ਕੁਝ ਭਾਗ ਸਮੁੰਦਰ ਦੀਆਂ ਲਹਿਰਾਂ ਕਰਕੇ ਟੁੱਟ ਗਿਆ ਹੋਵੇ। ਹਾਲਾਂਕਿ ਇਹ ਮਕਾਨ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਬਣਾਏ ਜਾ ਸਕਦੇ।ਕੌਂਸਲਰ ਵੱਲੋਂ ਨੁਕਸਾਨੀਆਂ ਗਈਆਂ ਥਾਂਵਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਹੋਰ ਮਿੱਟੀ ਖਿਸਕਣ ਨੂੰ ਰੋਕਣ ਲਈ ਮਸ਼ੀਨੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੈਂਟਰਲ ਕੋਸਟ ਕੌਂਸਲ ਦੇ ਬੀਚ ਕਟਾਈ ਪ੍ਰਬੰਧਾਂ ਨੇ ਸਥਾਨਕ ਨਿਵਾਸੀਆਂ ਨੂੰ ਚਿੰਤਤ ਕਰ ਦਿੱਤਾ ਹੈ।

LEAVE A REPLY

Please enter your comment!
Please enter your name here