ਵਿਜ਼ਡਨ ਟਰਾਫੀ ਨੂੰ ਵਿਦਾਈ, ਹੁਣ ਹੋਵੇਗੀ ਰਿਚਰਡਸ-ਬਾਥਮ ਟਰਾਫੀ

0
83

ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਕ੍ਰਿਕਟ ਵੈਸਟਇੰਡੀਜ਼ ਦੋਵਾਂ ਦੇਸ਼ਾਂ ਵਿਚਾਲੇ ਟੈਸਟ ਸੀਰੀਜ਼ ਲਈ ਦਿੱਤੀ ਜਾਣਵਾਲੀ ਵਿਜ਼ਡਨ ਟਰਾਫੀ ਨੂੰ ਅਲਵਿਦਾ ਕਹਿਣ ‘ਤੇ ਸਹਿਮਤ ਹੋ ਗਏ ਹਨ ਤੇ ਹੁਣ ਉਸਦੀ ਜਗ੍ਹਾ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਅਗਲੀ ਟੈਸਟ ਸੀਰੀਜ਼ ਰਿਚਰਡਸ-ਬਾਥਮ ਟਰਾਫੀ ਲਈ ਖੇਡੀ ਜਾਵੇਗੀ। ਇੰਗਲੈਂਡ ਨੂੰ 2022 ਵਿਚ ਦੋ ਟੈਸਟਾਂ ਦੀ ਸੀਰੀਜ਼ ਲਈ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ ਤੇ ਇਸ਼ ਦੌਰੇ ਦੇ ਨਾਲ ਹੀ ਰਿਚਰਡਸ-ਬਾਥਮ ਟਰਾਫੀ ਦੀ ਸ਼ੁਰੂਆਤ ਹੋ ਜਾਵੇਗੀ।
ਵਿਜ਼ਡਨ ਟਰਾਫੀ ਦੀ ਸ਼ੁਰੂਆਤ 1963 ਵਿਚ ਕ੍ਰਿਕਟ ਦੇ ਬਾਈਬਲ ਸਮਝੇ ਜਾਣਵਾਲੇ ਵਿਜ਼ਡਨ ਦੇ 100ਵੇਂ ਸੈਸ਼ਨ ਦਾ ਜਸ਼ਨ ਮਨਾਉਣ ਲਈ ਹੋਈ ਸੀ। ਵਿਜ਼ਡਨ ਟਰਾਫੀ ਨੂੰ ਹੁਣ ਲਾਰਡਸ ਵਿਚ ਐੱਮ. ਸੀ. ਸੀ. ਮਿਊਜ਼ੀਅਮ ਵਿਚ ਰੱਖਿਆ ਜਾਵੇਗਾ । ਇਸਦੀ ਜਗ੍ਹਾ ਹੁਣ ਇਹ ਸੀਰੀਜ਼ ਵੈਸਟਇੰਡੀਜ਼ ਦੇ ਸਾਬਕਾ ਧਾਕੜ ਬੱਲੇਬਾਜ਼ ਵਿਵੀਅਨ ਰਿਚਰਡਸ ਤੇ ਇੰਗਲੈਂਡ ਦੇ ਸਾਬਕਾ ਆਲਰਾਊਂਡਰ ਇਯਾਨ ਬਾਥਮ ਦੇ ਨਾਂ ‘ਤੇ ਆਯੋਜਿਤ ਕੀਤੀ ਜਾਵੇਗੀ।

LEAVE A REPLY

Please enter your comment!
Please enter your name here