ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਝਟਕਾ

0
96

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚਕਾਰ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਸਾਰੇ ਸਬੰਧ ਖਤਮ ਕਰਨ ਦੀ ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦੇ ਦਿੱਤੀ ਹੈ। 

ਅਮਰੀਕਾ ਨੇ ਦੋਸ਼ ਲਾਇਆ ਕਿ ਸਿਹਤ ਸੰਗਠਨ ਦੇ ਵਿਸ਼ਵ ਨੂੰ ਗੁੰਮਰਾਹ ਕਰਨ ਕਾਰਨ ਇਸ ਵਾਇਰਸ ਕਾਰਨ ਦੁਨੀਆ ਭਰ ਵਿਚ 5 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 1,30,000 ਤੋਂ ਵੱਧ ਲੋਕ ਤਾਂ ਅਮਰੀਕਾ ਦੇ ਹੀ ਹਨ। ਟਰੰਪ ਪ੍ਰ੍ਸ਼ਾਸਨ ਦੇ ਸਬੰਧਾਂ ਦੀ ਸਮੀਖਿਆ ਸ਼ੁਰੂ ਕਰਨ ਦੇ ਬਾਅਦ ਅਮਰੀਕਾ ਨੇ ਅਪ੍ਰੈਲ ਵਿਚ ਹੀ ਡਬਲਿਊ. ਐੱਚ. ਓ. ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ।

ਇਸ ਦੇ ਇਕ ਮਹੀਨੇ ਬਾਅਦ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਸਬੰਧ ਖਤਮ ਕਰਨ ਦੀ ਘੋਸ਼ਣਾ ਕੀਤੀ ਸੀ। ਅਮਰੀਕਾ ਡਬਲਿਊ. ਐੱਚ. ਓ. ਨੂੰ ਸਭ ਤੋਂ ਵੱਧ ਫੰਡ 45 ਕਰੋੜ ਡਾਲਰ ਤੋਂ ਵੱਧ ਪ੍ਰਤੀ ਸਾਲ ਦਿੰਦਾ ਹੈ ਜਦਕਿ ਚੀਨ ਦਾ ਯੋਗਦਾਨ ਅਮਰੀਕਾ ਦੇ ਯੋਗਦਾਨ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ 6 ਜੁਲਾਈ 2020 ਨੂੰ ਅਮਰੀਕਾ ਨੇ ਜਨਰਲ ਸਕੱਤਰ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਹਟਣ ਦੀ ਅਧਿਕਾਰਕ ਜਾਣਕਾਰੀ ਦਿੱਤੀ ਜੋ 6 ਜੁਲਾਈ 2021 ਤੋਂ ਪ੍ਰਭਾਵੀ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ 21 ਜੂਨ, 1948 ਤੋਂ ਵਿਸ਼ਵ ਸਿਹਤ ਸੰਗਠਨ ਸੰਵਿਧਾਨ ਦਾ ਪੱਖਕਾਰ ਹੈ। 

LEAVE A REPLY

Please enter your comment!
Please enter your name here