ਵਿਦਿਆਰਥੀਆਂ ਦੀ ਉਡੀਕ ਖਤਮ, CBSE ਨੇ 12ਵੀਂ ਦੇ ਨਤੀਜੇ ਐਲਾਨੇ

0
244

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖਤਮ ਕਰ ਦਿੱਤੀ ਹੈ। ਸੀ. ਬੀ. ਐੱਸ.ਈ ਨੇ 12ਵੀਂ ਨਤੀਜੇ ਐਲਾਨ ਕਰ ਦਿੱਤੇ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ http://cbseresults.nic.in. ‘ਤੇ ਜਾ ਕੇ ਆਪਣਾ ਨਤੀਜੇ ਵੇਖ ਸਕਦੇ ਹਨ। ਇਸ ਬਾਬਤ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸੀ. ਬੀ. ਐੱਸ. ਈ. ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਨਤੀਜਿਆਂ ਨੂੰ ਲੈ ਕੇ ਰਮੇਸ਼ ਪੋਖਰਿਆਲ ਨੇ ਟਵਿੱਟਰ ‘ਤੇ ਟਵੀਟ ਵੀ ਕੀਤਾ ਹੈ। ਉਨ੍ਹਾਂ ਲਿਖਿਆ— ਨਤੀਜਿਆਂ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾ ਨੂੰ ਵਧਾਈ। ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਸੰਭਵ ਬਣਾਉਣ ਲਈ ਵਧਾਈ ਦਿੰਦੇ ਹਾਂ। ਮੈਂ ਦੋਹਰਾਉਣਾ ਹਾਂ, ਵਿਦਿਆਰਥੀਆਂ ਦੀ ਸਿਹਤ ਅਤੇ ਗੁਣਵੱਤਾ ਸਿੱਖਿਆ ਸਾਡੀ ਤਰਜੀਹ ਹੈ।ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ 88.78 ਫੀਸਦੀ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. 12ਵੀਂ ਦੇ ਇਮਤਿਹਾਨ ਪਾਸ ਕੀਤੇ। ਇਸ ਸਾਲ ਦਿੱਲੀ ਜ਼ੋਨ ਵਿਚ 94.39 ਫੀਸਦੀ ਨਤੀਜਾ ਆਇਆ। ਕੁੜੀਆਂ ਦਾ ਫੀਸਦੀ 92.15 ਫੀਸਦੀ ਰਿਹਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਸੀ. ਬੀ. ਐੱਸ. ਈ. ਨੂੰ ਪੈਂਡਿੰਗ ਇਮਤਿਹਾਨ ਰੱਦ ਕਰਨੇ ਪਏ ਸਨ। ਹਾਲਾਂਕਿ ਸੀ. ਬੀ. ਐੱਸ. ਈ. ਨੇ ਕਿਹਾ ਹੈ ਕਿ ਉਹ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਬਦਲਵੇਂ ਇਮਤਿਹਾਨ ਆਯੋਜਿਤ ਕਰੇਗਾ, ਜੋ ਵਿਦਿਆਰਥੀ ਨਤੀਜਿਆਂ ‘ਚ ਸੁਧਾਰ ਕਰਨਾ ਚਾਹੁੰਦੇ ਹਨ। ਹਾਲਾਤ ਆਮ ਹੋਣ ‘ਤੇ ਬਦਲਵੇਂ ਇਮਤਿਹਾਨ ਆਯੋਜਿਤ ਕੀਤੇ ਜਾਣਗੇ।

LEAVE A REPLY

Please enter your comment!
Please enter your name here