ਭਗੋੜਾ ਕਾਰੋਬਾਰੀ ਵਿਜੇ ਮਾਲਿਆ ਕਿਸੇ ਵੇਲੇ ਵੀ ਭਾਰਤ ਪਹੁੰਚ ਸਕਦਾ ਹੈ। ਮੁੰਬਈ ‘ਚ ਉਸ ਦੇ ਵਿਰੁੱਧ ਮੁਕੱਦਮਾ ਦਰਜ ਹੈ, ਇਸ ਲਈ ਉਸ ਨੂੰ ਮੁੰਬਈ ਹੀ ਲਿਆਇਆ ਜਾਵੇਗਾ। ਜਾਂਚ ਏਜੰਸੀਆਂ ਦੇ ਕੁਝ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਮਾਲਿਆ ਦਾ ਜਹਾਜ਼ ਬੁੱਧਵਾਰ ਰਾਤ ਨੂੰ ਮੁੰਬਈ ਹਵਾਈ ਅੱਡੇ ‘ਤੇ ਉਤਰ ਸਕਦਾ ਹੈ। ਜੇਕਰ ਉਹ ਰਾਤ ‘ਚ ਮੁੰਬਈ ਪਹੁੰਚਿਆ ਤਾਂ ਉਸ ਨੂੰ ਕੁਝ ਦੇਰ ਸੀ.ਬੀ.ਆਈ. ਆਫਿਸ ‘ਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਉਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।