ਵਿਆਹ ਤੋਂ ਮਨਾ ਕਰਨ ’ਤੇ SAF ਜਵਾਨ ਨੇ ਮੰਗੇਤਰ ਦੇ ਭਰਾ ਨੂੰ ਮਾਰੀ ਗੋਲੀ

0
118

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ. ਏ. ਐੱਫ.) ਦੇ 28 ਸਾਲ ਦੇ ਜਵਾਨ ਨੇ ਆਪਣੀ ਮੰਗੇਤਰ ਦੇ ਵਿਆਹ ਤੋਂ ਮਨਾ ਕਰਨ ’ਤੇ ਉਸ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਸ਼ਾਹਪੁਰਾ ਪੁਲਸ ਥਾਣਾ ਮੁਖੀ ਮਹਿੰਦਰ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਅਜੀਤ ਸਿੰਘ ਚੌਹਾਨ (28) ਨੇ ਆਪਣੀ ਮੰਗੇਤਰ ਦੇ ਵਿਆਹ ਤੋਂ ਮਨਾ ਕਰਨ ’ਤੇ ਉਸ ਦੇ ਭਰਾ ਰਿਤੇਸ਼ ਧਾਕੜ (21) ਦਾ ਮੰਗਲਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਮਾਂ ਜਾਨਕੀ ਬਾਈ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਮਿਸ਼ਰਾ ਨੇ ਅੱਗੇ ਦੱਸਿਆ ਕਿ ਦੋਸ਼ੀ ਜਵਾਨ ਅਜੀਤ ਸਿੰਘ ਚੌਹਾਨ ਐੱਸ. ਏ. ਐੱਫ. ਦੀ 7ਵੀਂ ਬਟਾਲੀਅਨ ਦਾ ਸਿਪਾਹੀ ਹੈ ਅਤੇ ਉਹ ਭੋਪਾਲ ਵਿਚ ਅਹੁਦੇ ’ਤੇ ਤਾਇਨਾਤ ਹੈ। ਉਨ੍ਹਾਂ ਮੁਤਾਬਕ ਉਸ ਦੀ ਕੁੜਮਾਈ 27 ਅਕਤੂਬਰ 2020 ਨੂੰ ਉਕਤ ਕੁੜੀ ਨਾਲ ਹੋਈ ਸੀ। ਉਹ ਐੱਚ. ਡੀ. ਐੱਫ. ਸੀ. ਬੈਂਕ ’ਚ ‘ਐਸੋਸੀਏਟ ਏਜੰਸੀ ਮੈਨੇਜਰ’ ਹੈ। ਕੁੜੀ ਦੇ ਘਰ ਉਸ ਦੇ ਦੋਸਤਾਂ ਦਾ ਆਉਣਾ-ਜਾਣਾ ਰਹਿੰਦਾ ਸੀ, ਜੋ ਅਜੀਤ ਨੂੰ ਪਸੰਦ ਨਹੀਂ ਸੀ। ਮਿਸ਼ਰਾ ਨੇ ਦੱਸਿਆ ਕਿ ਅਜੀਤ ਆਪਣੀ ਮੰਗੇਤਰ ਨੂੰ ਦੋਸਤਾਂ ਨਾਲ ਮਿਲਣ ਤੋਂ ਮਨਾ ਕਰਦਾ ਸੀ ਪਰ ਉਸ ਦੀ ਮੰਗੇਤਰ ਦਾ ਕਹਿਣਾ ਸੀ ਕਿ ਉਸ ਨੂੰ ਨੌਕਰੀ ਦੇ ਸਿਲਸਿਲੇ ਵਿਚ ਦੋਸਤਾਂ ਨੂੰ ਮਿਲਣਾ ਪਵੇਗਾ ਅਤੇ ਇੱਧਰ-ਉੱਧਰ ਵੀ ਜਾਣਾ ਪਵੇਗਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋਇਆ, ਜਿਸ ਤੋਂ ਬਾਅਦ ਕੁੜੀ ਨੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। 

LEAVE A REPLY

Please enter your comment!
Please enter your name here