ਵਿਅਤਨਾਮ ‘ਚ ਕਰੀਬ 3 ਮਹੀਨੇ ਬਾਅਦ ਪਹਿਲੀ ਵਾਰ ਸਾਹਮਣੇ ਕੋਰੋਨਾ ਦੇ 4 ਮਾਮਲੇ

0
144

ਵਿਅਤਨਾਮ ਵਿਚ ਪਿਛਲੇ 2 ਦਿਨਾਂ ਵਿਚ ਕੋਰੋਨਾਵਾਇਰਸ ਲਾਗ ਦੇ 4 ਮਾਮਲੇ ਸਾਹਮਣੇ ਆਏ ਹਨ। ਚਾਰੋਂ ਮਾਮਲੇ ਸਥਾਨਕ ਲਾਗ ਦੇ ਹਨ ਅਤੇ 3 ਮਹੀਨਿਆਂ ਵਿਚ ਇਹ ਪਹਿਲੀ ਵਾਰ ਹੈ ਜਦ ਇਥੇ ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਵਿਅਤਨਾਮ ਨੇ ਆਪਣੇ ਕੇਂਦਰੀ ਸ਼ਹਿਰ ਦਿ ਨਾਂਗ ਵਿਚ ਇਕ ਵਾਰ ਫਿਰ ਫਿਜ਼ੀਕਲ ਡਿਸਟੈਂਸਿੰਗ ਅਤੇ ਸਖਤ ਕੁਆਰੰਟਾਈਨ ਦੇ ਨਿਯਮ ਲਾਗੂ ਕਰ ਦਿੱਤੇ ਹਨ।ਵਿਅਤਨਾਮ ਦੀ ਸਰਕਾਰੀ ਮੀਡੀਆ ਮੁਤਾਬਕ ਪਿਛਲੇ ਦਿਨੀਂ ਚੀਨ ਤੋਂ ਦਰਜਨਾਂ ਪ੍ਰਵਾਸੀ ਦਿ ਨਾਂਗ ਪਰਤੇ ਹਨ ਅਤੇ ਕੋਰੋਨਾਵਾਇਰਸ ਫੈਲਣ ਦੇ ਪਿੱਛੇ ਵੀ ਇਹੀ ਹੀ ਕਾਰਨ ਹੋ ਸਕਦਾ ਹੈ। ਵਿਅਤਨਾਮ ਵਿਚ ਹੁਣ ਤੱਕ ਕੋਵਿਡ-19 ਕਾਰਨ ਕਿਸੇ ਵੀ ਸ਼ਖਸ ਦੀ ਮੌਤ ਨਹੀਂ ਹੋਈ ਹੈ। ਇਸ ਦਾ ਕ੍ਰੈਡਿਟ ਦੇਸ਼ ਦੀ ਸਖਤ ਕੁਆਰੰਟਾਈਨ ਨੀਤੀ ਅਤੇ ਵਿਆਪਕ ਟੈਸਟਿੰਗ ਨੂੰ ਦਿੱਤਾ ਜਾਂਦਾ ਹੈ। ਉਥੇ ਹੀ ਹੁਣ ਤੱਕ ਵਿਅਤਨਾਮ ਵਿਚ ਕੋਰੋਨਾ ਦੇ 420 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 365 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

LEAVE A REPLY

Please enter your comment!
Please enter your name here