ਵਾਸ਼ਿੰਗਟਨ ਵਿਖੇ ਇੰਟਰਫੈਥ ਸਭਾ ਦੌਰਾਨ ਮਨੁੱਖਤਾ ਦੀ ਭਲਾਈ ਲਈ ਹੋਈਆਂ ਵਿਚਾਰਾਂ

0
209

 ਬੀਤੇ ਦਿਨ ਵਾਸ਼ਿੰਗਟਨ ਡੀ.ਸੀ ਵਿਖੇ ਸਭ ਧਰਮਾਂ ਦੇ ਲੋਕਾਂ ਦੀ ਇਕ ਮੀਟਿੰਗ ਵ੍ਹਾਈਟ ਹਾਊਸ ਦੇ ਸਾਹਮਣੇ ਸੇਂਟ ਜੌਨਸ ਨਾਂ ਦੀ ਚਰਚ ਵਿਚ ਬੁਲਾਈ ਗਈ। ਅਮਰੀਕਾ ਵਿੱਚ ਪੁਲਿਸ ਦੀ ਜਿਆਦਤੀ ਤੋਂ ਬਾਅਦ ਕਾਲੇ ਲੋਕ ਭੜਕ ਗਏ ਸਨ।ਹਰ ਕੋਈ ਹਮਦਰਦੀ ਵਜੋਂ ਉਹਨਾਂ ਨਾਲ ਜੁੜ ਗਿਆ। ਜਿਸ ਕਰਕੇ ਲੁੱਟ-ਮਾਰ ਦਾ ਮਾਹੋਲ ਬਣ ਗਿਆ ਅਤੇ ਅਮਰੀਕਾ ਵਿਚ ਕਾਫ਼ੀ ਨੁਕਸਾਨ ਹੋ ਗਿਆ। ਇਟੰਰਫੇਥ ਸਭਾ ਵਾਸ਼ਿੰਗਟਨ ਡੀਸੀ ਦੇ ਚਰਚ ਵਿੱਚ ਬੁਲਾਈ ਗਈ। ਜਿੱਥੇ ਹਰ ਧਰਮ ਦੀ ਮੂਹਰੀ ਸ਼ਖ਼ਸੀਅਤ ਨੇ ਇਸ ਦੀ ਨਿਖੇਧੀ ਕੀਤੀ ਤੇ ਆਪਣੇ-ਆਪਣੇ ਧਰਮ ਦੀਆ ਸਿਖਿਆਵਾਂ ਮੁਤਾਬਕ ਮਨੁੱਖਤਾ ਦੀ ਰਾਖੀ ਤੇ ਬਿਹਤਰੀ ਲਈ ਵਿਚਾਰਾਂ ਪੇਸ਼ ਕੀਤੀਆਂ। ਡਾਕਟਰ ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਾਇਦਗੀ ਕੀਤੀ।ਵ੍ਹਾਈਟ ਹਾਊਸ ਦੇ ਸਾਹਮਣੇ ਵਾਸ਼ਿੰਗਟਨ ਦੇ ਸੇਂਟ ਜੋਨਜ਼ ਚਰਚ ਵਿਖੇ ਇਨਸਾਫ ਅਤੇ ਬਰਾਬਰੀ ਲਈ ਅੰਤਰ-ਧਰਮ ਪ੍ਰਾਰਥਨਾ ਵਿਚ ਸਿੱਖ ਧਰਮ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਡਾਕਟਰ ਰਾਜਵੰਤ ਸਿੰਘ ਨੂੰ ਪ੍ਰਾਪਤ  ਹੋਇਆ। ਉਹਨਾਂ ਕਿਹਾ,”ਮੈਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਸ਼ਬਦ ਸੁਣਾਏ ਤੇ ਅਮਰੀਕਾ ਵਿਚ ਪ੍ਰਭਾਵਸ਼ਾਲੀ ਅਵਾਜ਼ ਨੂੰ ਬੁਲੰਦ ਕੀਤਾ ਹੈ।” ਰੇਵ. ਵਿਲੀਅਮ ਬਾਰਬਰ ਨੇ ਇਕ ਵਾਰ ਫਿਰ ਨਸਲਵਾਦ ਦੇ ਮੁੱਦੇ ਨੂੰ ਅਸਾਧਾਰਣ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ – ਜੋ ਬਹੁਤ ਪ੍ਰੇਰਣਾਦਾਇਕ ਸੀ। ਕਲੱਬ ਵਾਸ਼ਿੰਗਟਨ ਚ ਸਾਰੇ ਧਰਮਾਂ ਵਾਲਿਆ ਨੇ ਬਰਾਬਰਤਾ ਦੀ ਲੜਾਈ ਲਈ ਆਵਾਜ਼ ਬੁਲੰਦ ਕੀਤੀ। ਡਾਕਟਰ ਰਾਜਵੰਤ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੁਹਰਾਏ – ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ।।(596, ਸੋਰਠਿ ਮ. 1)  ਪ੍ਰਮਾਤਮਾ ਨੇ ਸਭ ਦੀਆ ਸ਼ਕਲਾਂ, ਸੂਰਤਾਂ ਵੱਖ-ਵੱਖ ਬਣਾਈਆਂ ਹਨ। ਕੋਈ ਵੀ ਇਕ ਦੂਸਰੇ ਵਰਗਾ ਨਹੀਂ ਹੈ।ਸਿਰਫ ਪਰਮਾਤਮਾ ਹੀ ਅਜਿਹਾ ਹੈ।ਯਹੂਦੀ, ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਦੇ ਨੇਤਾਵਾਂ ਨੇ ਅਰਦਾਸਾਂ, ਸ਼ਬਦ ਗਾਇਨ, ਗਾਉਣਾ ਅਤੇ ਪ੍ਰਚਾਰ ਕਰਨਾ ਨੂੰ ਤਰਜੀਹ ਦਿੱਤੀ।ਸਾਰੇ ਧਰਮ ਅਮਰੀਕਾ ਵਿਚ ਜ਼ੁਲਮ ਦੀ ਲੜਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਨ! ਉਹਨਾਂ ਕਿਹਾ,”ਅਸੀਂ ਇਕ ਹਾਂ ਤੇ ਇਕ ਹੋ ਕੇ ਹੀ ਪਹਿਰਾ ਦੇਵਾਂਗੇ। ਸਾਡੀ ਸ਼ਕਤੀ ਏਕੇ ਵਿੱਚ ਹੈ। ਇਸ ਲਈ ਸਾਨੂੰ ਇਕ ਹੋਕੇ ਹੀ ਵਿਚਰਨਾ ਪਵੇਗਾ, ਤਾਂ ਹੀ ਅਸੀਂ ਕਾਮਯਾਬੀ ਦਾ ਰਾਹ ਅਖਤਿਆਰ ਕਰ ਸਕਾਂਗੇ। ਅੱਜ ਦੀ ਪ੍ਰਾਰਥਨਾ ਸਾਨੂੰ ਸਾਰਿਆਂ ਨੂੰ ਇਕਜੁਟ ਹੋਣ ਦਾ ਸਬਕ ਸਿਖਾਉਂਦੀ ਹੈ। ਅਸੀਂ ਨਸਲਵਾਦੀ ਦੇ ਖ਼ਿਲਾਫ਼ ਹਾਂ। ਅਸੀਂ ਮਾਨਵਤਾ ਦੀ ਭਲਾਈ ਲਈ ਹਰ ਪਹਿਲੂ ‘ਤੇ ਕੰਮ ਕਰਨ ਨੂੰ ਪਹਿਲ ਕਦਮੀ ਕਰਾਂਗੇ।”ਸਿੱਖਾਂ ਦੀ ਨੁਮਾਇਦਗੀ ਕਰਦੇ ਡਾਕਟਰ ਰਾਜਵੰਤ ਸਿੰਘ ਨੇ ਗੁਰੂ ਗ੍ਰੰਥ ਵਿੱਚੋਂ ਬਾਣੀ ਦੇ ਸ਼ਬਦ ਲੈ ਕੇ ਸਮੂਹ ਨੂੰ ਮਾਨਵਤਾ ਦੀ ਬਿਹਤਰੀ ਲਈ ਕੰਮ ਕਰਨ ‘ਤੇ ਜ਼ੋਰ ਦਿੱਤਾ। ੳਹਨਾਂ ਕਿਹਾ ਅੱਜ ਦੀ ਸਾਂਝੀ ਪ੍ਰਾਰਥਨਾ ਸਾਨੂੰ ਬਹੁਤ ਕੁਝ ਸਿਖਾ ਗਈ ਹੈ। ਸੋ ਸਮੁੱਚੇ ਤੌਰ ‘ਤੇ ਇਕ ਮੁੱਠ ਹੋਕੇ ਸਾਨੂੰ ਸਾਂਝੀਵਾਲਤਾ ਵੱਲ ਕਦਮ ਵਧਾਉਣਾ ਚਾਹੀਦਾ ਹੈ, ਤਾਂ ਹੀ ਅਸੀਂ ਸਫਲਤਾ ਦੀ ਮੰਜਿਲ ਪ੍ਰਾਪਤ ਕਰ ਸਕਾਂਗੇ।

LEAVE A REPLY

Please enter your comment!
Please enter your name here