ਵਾਲਮਾਰਟ ਪਾਰਕਿੰਗ ਲਾਟ ਕਲੋਵਸ ਵਿਖੇ ਪੁਲਸ ਨੇ ਬੰਦੂਕਧਾਰੀ ਨੂੰ ਮਾਰੀ ਗੋਲੀ

0
128

ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਦੇ ਵਾਲਮਾਰਟ ਸਟੋਰ ਵਿਚ ਸਥਾਨਕ ਸਮੇਂ ਰਾਤ ਡੇਢ ਵਜੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਬੰਦੂਕਧਾਰੀ ਨੌਜਵਾਨ ਨੂੰ ਸਟੋਰ ਪਾਰਕਿੰਗਲਾਟ ਵਿਚ ਘੁੰਮਦੇ ਵੇਖਿਆ ਗਿਆ। 

ਕਲੋਵਸ ਪੁਲਸ ਲੁਟੇਨਿਟ ਜਿੰਮ ਮੋਰੇਨੋ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਕਲੋਵਸ ਪੁਲਸ ਅਫਸਰ ਨੇ ਇਕ ਬੰਦੂਕਧਾਰੀ ਨੌਜਵਾਨ ਨੂੰ ਹਰਿੰਡਨ ਐਵੇਨਿਊ ‘ਤੇ ਸਥਿਤ ਵਾਲਮਾਰਟ ਸਟੋਰ ਦੀ ਪਾਰਕਿੰਗ ਲਾਟ ਵਿਚ ਵੇਖਿਆ ਜਦੋਂ ਉਸ ਨੂੰ ਹੱਥ ਉੱਪਰ ਕਰਨ ਲਈ ਕਿਹਾ ਤਾਂ ਉਸ ਨੇ ਪੁਲਸ ਅਫਸਰ ਉੱਪਰ ਬੰਦੂਕ ਤਾਣ ਦਿੱਤੀ ਅਤੇ ਪੁਲਸ ਦੀ ਜਵਾਬੀ ਕਾਰਵਾਈ ਵਿਚ ਬੰਦੂਕਧਾਰੀ ਨੌਜਵਾਨ ਪੁਲਸ ਗੋਲੀ ਨਾਲ ਮਾਰਿਆ ਗਿਆ।

ਇਸ ਦੀ ਪਛਾਣ ਨਿਕਸਨ ਫਰੇਜ਼ਰ (26) ਕਲੋਵਸ ਨਿਵਾਸੀ ਵਜੋਂ ਹੋਈ ਹੈ। ਕਲੋਵਸ ਪੁਲਸ ਇਸ ਸਮੇਂ ਇਸ ਗੋਲੀਬਾਰੀ ਦੀ ਜਾਂਚ ਵਿਚ ਜੁਟੀ ਹੋਈ ਹੈ,  ਉਨ੍ਹਾਂ ਕਿਹਾ ਕਿ ਮੈਂ ਜ਼ਿਆਦਾ ਜਾਣਕਾਰੀ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਪੁਲਸ ਅਜੇ ਪੂਰੇ ਮਾਮਲੇ ਨੂੰ ਡੂੰਘਾਈ ਨਾਲ ਖੰਘਾਲ਼ ਰਹੀ ਹੈ।

LEAVE A REPLY

Please enter your comment!
Please enter your name here