ਲੰਬੇ ਅਤੇ ਕਾਲੇ ਵਾਲਾਂ ਲਈ ਕਰੋ ਇਨ੍ਹਾਂ ਦੇਸੀ ਨੁਸਖਿਆਂ ਦੀ ਵਰਤੋਂ

0
387

ਸੋਹਣੇ ਅਤੇ ਆਕਰਸ਼ਕ ਵਾਲ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦੇ ਹਨ, ਭਾਵੇਂ ਉਹ ਔਰਤ ਹੋਣ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਵਾਲ ਝੜਨੇ ਸ਼ੁਰੂ ਹੋ ਜਾਣ ਤਾਂ ਸੁੰਦਰਤਾ ‘ਚ ਕੁਝ ਅਧੂਰਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਆਪਣੇ ਵਾਲਾਂ ਨੂੰ ਜਾਨ ਤੋਂ ਵੀ ਵੱਧ ਕੇ ਪਿਆਰ ਕਰਦੀਆਂ ਹਨ, ਕਿਉਂਕਿ ਜਿੰਨੇ ਸੰਘਣੇ, ਕਾਲੇ ਅਤੇ ਲੰਬੇ ਵਾਲ ਉਨ੍ਹਾਂ ਦੇ ਹੋਣਗੇ, ਉਨ੍ਹਾਂ ਹੀ ਉਨ੍ਹਾਂ ਦੀ ਸੁੰਦਰਤਾ ‘ਚ ਨਿਖਾਰ ਆਉਂਦਾ ਹੈ। ਇਸ ਲਈ ਪੁਰਸ਼ਾਂ ਦੀ ਤੁਲਨਾ ‘ਚ ਔਰਤਾਂ ਵਾਲਾਂ ਦੀ ਦੇਖਭਾਲ ਵਧੀਆ ਢੰਗ ਨਾਲ ਕਰਦੀਆਂ ਹਨ ਤਾਂ ਕਿ ਵਾਲ ਸਿਹਤਮੰਦ, ਮਜ਼ਬੂਤ ਅਤੇ ਕਾਲੇ ਰਹਿਣ। ਇਸ ਲਈ ਉਹ ਕਈ ਤਰ੍ਹਾਂ ਦੇ ਉਪਾਅ ਵੀ ਕਰਦੀਆਂ ਹਨ। ਪ੍ਰਾਚੀਨ ਸਮੇਂ ‘ਚ ਇਸਤਰੀਆਂ ਆਪਣੇ ਵਾਲਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੀਆਂ ਸਨ। ਦੇਸੀ ਨੁਸਖਿਆਂ ਨਾਲ ਵੀ ਵਾਲਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ। 

ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਅਨੇਕਾਂ ਘਰੇਲੂ ਇਲਾਜ

1. ਅਮਰਬੇਲ
250 ਗ੍ਰਾਮ ਅਮਰਬੇਲ ਨੂੰ ਲਗਪਗ 3 ਲੀਟਰ ਪਾਣੀ ‘ਚ ਉਬਾਲੋ, ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਉਤਾਰ ਲਵੋ। ਸਵੇਰੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਲੰਬੇ ਹੁੰਦੇ ਹਨ। 

2. ਤਿਰਫਲਾ
ਤਿਰਫਲਾ ਦੇ 2 ਤੋਂ 6 ਗ੍ਰਾਮ ਚੂਰਨ ਨੂੰ ਲਗਭਗ 1 ਗ੍ਰਾਮ ਦਾ ਚੌਥਾ ਭਾਗ ਲੋਹ ਭਸਮ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। 

3. ਕਲੌਂਜੀ
50 ਗ੍ਰਾਮ ਕਲੌਂਜੀ 1 ਲੀਟਰ ਪਾਣੀ ‘ਚ ਉਬਾਲ ਲਵੋ। ਇਸ ਉਬਲੇ ਹੋਏ ਪਾਣੀ ਨਾਲ ਵਾਲਾਂ ਨੂੰ ਧੋਵੋ।ਇਸ ਨਾਲ ਵਾਲ 1 ਮਹੀਨੇ ‘ਚ ਹੀ ਲੰਬੇ ਹੋ ਜਾਂਦੇ ਹਨ। 

4. ਨਿੰਮ
ਨਿੰਮ ਅਤੇ ਬੇਰ ਦੇ ਪੱਤਿਆਂ ਨੂੰ ਪਾਣੀ ਦੇ ਨਾਲ ਪੀਸ ਕੇ ਸਿਰ ਉੱਪਰ ਲਗਾ ਲਵੋ ਅਤੇ ਇਸ ਦੇ 2-3 ਘੰਟਿਆਂ ਦੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਅਤੇ ਵਾਲ ਲੰਬੇ ਵੀ ਹੁੰਦੇ ਹਨ। 

5. ਲਸਣ
ਲਸਣ ਦਾ ਰਸ ਕੱਢ ਕੇ ਸਿਰ ‘ਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ। 

6. ਸੀਤਾਫਲ
ਸੀਤਾਫਲ ਦੇ ਬੀਜ ਅਤੇ ਬੇਰ ਦੇ ਬੀਜ ਦੇ ਪੱਤੇ ਬਰਾਬਰ ਮਾਤਰਾ ‘ਚ ਲੈ ਕੇ ਪੀਸ ਕੇ ਵਾਲਾਂ ਦੀਆਂ ਜੜਾਂ ‘ਚ ਲਗਾਓ। ਅਜਿਹਾ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ।

7. ਅੰਬ
10 ਗ੍ਰਾਮ ਅੰਬ ਦੀ ਗਿਰੀ ਨੂੰ ਆਂਵਲੇ ਦੇ ਰਸ ‘ਚ ਪੀਸ ਕੇ ਵਾਲਾਂ ‘ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ।

8. ਮੂਲੀ
ਅੱਧੀ ਤੋਂ 1 ਮੂਲੀ ਰੋਜ਼ਾਨਾ ਦੁਪਹਿਰ ‘ਚ ਖਾਣਾ ਖਾਣ ਦੇ ਬਾਅਦ ਕਾਲੀ ਮਿਰਚ ਦੇ ਨਾਮ ਨਮਕ ਲਗਾ ਕੇ ਖਾਣ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ। ਇਸ ਦਾ ਪ੍ਰਯੋਗ 3-4 ਮਹੀਨੇ ਤੱਕ ਲਗਾਤਾਰ ਕਰੋ। 1 ਮਹੀਨੇ ਤੱਕ ਇਸ ਦਾ ਸੇਵਨ ਕਰਨ ਨਾਲ ਕਬਜ ਅਤੇ ਭੋਜਨ ਨਾ ਪਚਣ ਦੀ ਸਮੱਸਿਆ ਵਿਚ ਆਰਾਮ ਮਿਲਦਾ ਹੈ। ਮੂਲੀ ਜਿਸ ਦੇ ਲਈ ਫਾਇਦੇਮੰਦ ਹੋਵੇ ਉਹ ਹੀ ਇਸ ਦਾ ਸੇਵਨ ਕਰ ਸਕਦੇ ਹਨ। 

9. ਆਂਵਲਾ
ਸੁੱਕੇ ਆਂਵਲੇ ਅਤੇ ਮਹਿੰਦੀ ਨੂੰ ਬਰਾਬਰ ਮਾਤਰਾ ‘ਚ ਲੈ ਕੇ ਸ਼ਾਨ ਨੂੰ ਪਾਣੀ ‘ਚ ਭਿਉਂ ਦਵੋ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸ ਦਾ ਵਰਤੋਂ ਲਗਾਤਾਰ ਕਈ ਦਿਨ ਤੱਕ ਕਰਨ ਨਾਲ ਵਾਲ ਮੁਲਾਇਮ ਅਤੇ ਲੰਬੇ ਹੋ ਜਾਣਗੇ।

LEAVE A REPLY

Please enter your comment!
Please enter your name here