ਲੰਡਨ ਅੰਡਰਗਰਾਊਂਡ ਸਟੇਸ਼ਨਾਂ ‘ਤੇ ਬਿਨਾਂ ਮਾਸਕ ਸਫਰ ਕਰਨ ਵਾਲਿਆਂ ‘ਤੇ ਸਖ਼ਤੀ

0
316

ਦੇਸ਼ ਭਰ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਨਾਲ ਮੂੰਹ ਨੂੰ ਢਕਣਾ ਬਹੁਤ ਜ਼ਰੂਰੀ ਹੈ, ਸਫਰ ਦੌਰਾਨ ਤਾਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਸਫ਼ਰ ਦੌਰਾਨ ਮੂੰਹ ਢਕਣਾ ਜੂਨ ਤੋਂ ਲੰਡਨ ਅੰਡਰਗਰਾਊਂਡ ਵਿਚ ਲਾਜ਼ਮੀ ਕਰਨ ਦੇ ਬਾਵਜੂਦ ਕੁਝ ਲੋਕ ਇਸ ਨੂੰ ਨਹੀਂ ਪਾਉਂਦੇ। ਇਸ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੂੰ  ਕੋਰੋਨਾ ਵਾਇਰਸ ਦੇ ਲਾਗ ਦਾ ਖਤਰਾ ਪੈਦਾ ਹੁੰਦਾ ਹੈ। ਪਰ ਟੀ. ਐੱਫ. ਐੱਲ.  ਇਸ ਮਾਮਲੇ ਵਿਚ ਲੋਕਾਂ ਦੀ ਲਾਪਰਵਾਹੀ ਵਿਰੁੱਧ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਦੀ ਮਦਦ ਨਾਲ ਕਾਰਵਾਈ ਕਰ ਰਿਹਾ ਹੈ। ਟੀ. ਐੱਫ. ਐੱਲ ਅਨੁਸਾਰ ਉਨ੍ਹਾਂ ਨੂੰ 1,05,000 ਲੋਕ ਅਜਿਹੇ ਮਿਲੇ, ਜਿਨ੍ਹਾਂ ਨੇ ਚਿਹਰਾ ਨਹੀਂ ਢਕਿਆ ਸੀ।ਇਸ ਦੌਰਾਨ ਲਗਭਗ 7,600 ਲੋਕਾਂ ਨੂੰ ਸਫ਼ਰ ਤੋਂ ਰੋਕਿਆ ਗਿਆ ਜਦਕਿ 1,800 ਲੋਕਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧ ਵਿਚ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਅਧਿਕਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ। 

LEAVE A REPLY

Please enter your comment!
Please enter your name here