ਲਾਕਡਾਊਨ ਤੋਂ ਬਾਅਦ ਲੈਅ ਹਾਸਲ ਕਰਨ ਲਈ ਜੂਝ ਰਿਹੈ ਰੋਨਾਲਡੋ

0
383

ਕੋਰੋਨਾ ਵਾਇਰਸ ਮਹਾਮਾਰੀ ਕਾਰਨ 3 ਮਹੀਨੇ ਦੀ ਬ੍ਰੇਕ ਤੋਂ ਬਾਅਦ ਮੈਦਾਨ ‘ਤੇ ਪਰਤੇ 35 ਸਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਲੈਅ ਵਿਚ ਨਹੀਂ ਵਿਖ ਰਹੇ ਹਨ। ਯੂਵੈਂਟਸ ਦਾ ਇਹ ਸਟ੍ਰਾਈਕਰ ਵਾਪਸੀ ਦੇ ਬਾਅਤ ਤੋਂ ਪਹਿਲੇ 2 ਮੈਚਾਂ ਵਿਚ ਕੋਈ ਕਮਾਲ ਨਹੀਂ ਕਰ ਸਕਿਆ। ਬ੍ਰੇਕ ਤੋਂ ਠੀਕ ਪਹਿਲਾਂ ਉਸ ਨੇ ਲਗਾਤਾਰ 14 ਮੈਚਾਂ ਵਿਚ 19 ਗੋਲ ਕੀਤੇ ਸੀ। ਯੂਵੈਂਟਸ ਦੇ ਕੋਚ ਮੌਰਿਜਿਓ ਸਾਰੀ ਨੇ ਕਿਹਾ ਕਿ ਲਾਕਡਾਊਨ ਵਿਚ ਉਸ ਨੇ ਆਪਣੇ ਸਰੀਰ ‘ਤੇ ਕਾਫ਼ੀ ਮਿਹਨਤ ਕੀਤੀ ਹੈ।”ਯੂਵੈਂਟਸ ਨੇ ਇਟੈਲੀਅਨ ਕੱਪ ਫਾਈਨਲ ਵਿਚ ਗੋਲ ਰਹਿਤ ਡਰਾਅ ਤੋਂ ਬਾਅਦ ਨਪੋਲੀ ਨੇ ਪੈਨਲਟੀ ਸ਼ੂਟਆਊਟ ਵਿਚ 2-4 ਨਾਲ ਮੈਚ ਗੁਆ ਦਿੱਤਾ। ਕੋਚ ਨੇ ਕਿਹਾ ਕਿ ਅਜੇ ਉਹ ਲੈਅ ਵਿਚ ਨਹੀਂ ਵਿਖਿਆ ਜਿਸ ਦੇ ਲਈ ਉਹ ਜਾਣਿਆ ਜਾਂਦਾ ਹੈ ਪਰ ਲੰਬੇ ਸਮੇਂ ਤਕ ਮੈਚ ਨਹੀਂ ਖੇਡਣ ਨਾਲ ਅਜਿਹਾ ਹੁੰਦਾ ਹੈ। ਪਿਛਲੇ ਹਫ਼ਤੇ ਏਸੀ ਮਿਲਾਨ ਖ਼ਿਲਾਫ਼ ਸੈਮੀਫਾਈਨਲ ਵਿਚ ਵੀ ਉਹ ਪਹਿਲੇ ਹਾਫ਼ ਵਿਚ ਪੈਨਲਟੀ ਗੋਲ ਨਹੀਂ ਕਰ ਸਕਿਆ ਸੀ। 5 ਵਾਰ ਫੀਫਾ ਦੇ ਸਰਵਸ੍ਰੇਸ਼ਠ ਫੁੱਟਬਾਲਰ ਰਹੇ ਰੋਨਾਲਡੋ ਨਪੋਲੀ ਖ਼ਿਲਾਫ਼ 5 ਮਿੰਟ ਲਈ ਚਮਕੇ ਸੀ।

LEAVE A REPLY

Please enter your comment!
Please enter your name here