ਰੱਖਿਆ ਸੌਦੇ ‘ਚ ਭ੍ਰਿਸ਼ਟਾਚਾਰ ‘ਤੇ ਜਯਾ ਜੇਤਲੀ ਨੂੰ 4 ਸਾਲ ਦੀ ਜੇਲ੍ਹ, ਹਾਈ ਕੋਰਟ ਨੇ ਕੀਤੀ ਮੁਅੱਤਲ ਸਜ਼ਾ

0
293

ਦਿੱਲੀ ਦੀ ਇੱਕ ਅਦਾਲਤ ਨੇ 2000-01 ਦੇ ਕਥਿਤ ਰੱਖਿਆ ਸੌਦੇ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ ਅਤੇ 2 ਹੋਰ ਲੋਕਾਂ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਥੇ ਹੀ ਦਿੱਲੀ ਹਾਈ ਕੋਰਟ ਨੇ ਜਯਾ ਜੇਤਲੀ ਨੂੰ ਸੁਣਾਈ ਗਈ 4 ਸਾਲ ਕੈਦ ਦੀ ਸਜ਼ਾ ‘ਤੇ ਵੀਰਵਾਰ ਨੂੰ ਰੋਕ ਲਗਾ ਦਿੱਤੀ। ਜੇਤਲੀ ਦੇ ਵਕੀਲ ਅਭਿਜਾਤ ਨੇ ਦੱਸਿਆ ਕਿ ਜਸਟਿਸ ਸੁਰੇਸ਼ ਕੁਮਾਰ ਕੈਤ ਨੇ ਆਪਣੇ ਦੋਸ਼ ਅਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਜੇਤਲੀ ਦੀ ਪਟੀਸ਼ਨ ‘ਤੇ ਸੀ.ਬੀ.ਆਈ. ਤੋਂ ਵੀ ਜਵਾਬ ਮੰਗਿਆ ਹੈ। ਉਨ੍ਹਾਂ ਨੇ ਮਾਮਲੇ ‘ਚ ਹੇਠਲੀ ਅਦਾਲਤ ਵੱਲੋਂ 21 ਜੁਲਾਈ ਨੂੰ ਜੇਤਲੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਆਦੇਸ਼ ਨੂੰ ਚੁਣੌਤੀ ਦਿੱਤੀ।

ਵਿਸ਼ੇਸ਼ ਸੀ.ਬੀ.ਆਈ. ਜੱਜ ਵੀਰੇਂਦਰ ਭੱਟ ਨੇ ਜਯਾ ਜੇਤਲੀ ਦੇ ਸਾਬਕਾ ਪਾਰਟੀ ਸਹਿਯੋਗੀ ਗੋਪਾਲ ਪਚੇਰਵਾਲ, ਮੇਜਰ ਜਨਰਲ (ਸੇਵਾਮੁਕਤ) ਐੱਸ.ਪੀ. ਮੁਰਗਈ ਨੂੰ ਵੀ 4 ਸਾਲ ਕੈਦ ਦੀ ਸਜ਼ਾ ਸੁਣਾਈ। ਮੁਰਗਈ ਦੇ ਵਕੀਲ ਵਿਕਰਮ ਪੰਵਾਰ ਨੇ ਦੱਸਿਆ ਕਿ ਅਦਾਲਤ ਦੀ ਕਾਰਵਾਈ ਬੰਦ ਕਮਰੇ ‘ਚ ਹੋਈ। ਤਿੰਨਾਂ ਦੋਸ਼ੀਆਂ ‘ਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਵੀਰਵਾਰ ਸ਼ਾਮ 5 ਵਜੇ ਤੱਕ ਆਤਮ-ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਸਿੰਟਗ ਰਾਹੀਂ ਸਾਹਮਣੇ ਆਇਆ ਸੀ ਮਾਮਲਾ
ਤਿੰਨਾਂ ਨੂੰ ਹੱਥ ਨਾਲ ਚਲਾਏ ਜਾਣ ਵਾਲੇ ਥਰਮਲ ਇਮੇਜਰਸ ਦੀ ਕਥਿਤ ਖਰੀਦ ਮਾਮਲੇ ‘ਚ ਭ੍ਰਿਸ਼ਟਾਚਾਰ ਅਤੇ ਆਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ। ਸਮਾਚਾਰ ਪੋਰਟਲ ਤਹਿਲਕਾ ਵੱਲੋਂ ਕੀਤੇ ਸਿੰਟਗ ਆਪ੍ਰੇਸ਼ਨ ਵੇਸਟੈਂਡ ਤੋਂ ਬਾਅਦ ਇਹ ਮਾਮਲਾ ਅੱਗ ਵਾਂਗ ਫੈਲ ਗਿਆ ਸੀ।

LEAVE A REPLY

Please enter your comment!
Please enter your name here