1. ਪੇਟ ਦੀ ਗੈਸ
ਗਲਤ ਖਾਣ-ਪੀਣ ਕਰਕੇ ਪੇਟ ‘ਚ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦਾ ਸੇਵਨ ਗਰਮ ਦੁੱਧ ਨਾਲ ਕਰਨ ਨਾਲ ਪੇਟ ਨਾਲ ਜੁੜੀਆ ਸਾਰੀਆਂ ਪਰੇਸ਼ਾਨੀਆਂ ਤੋਂ ਆਰਾਮ ਮਿਲਦਾ ਹੈ।
2. ਦਸਤ
ਦਸਤ ਹੋਣ ‘ਤੇ 100 ਗ੍ਰਾਮ ਸੁੰਢ, 3 ਛੋਟੇ ਚਮਚ ਨਮਕ, 4 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਚੂਰਨ ਤਿਆਰ ਕਰ ਲਓ। ਖਾਣਾ ਖਾਣ ਤੋਂ ਬਾਅਦ ਇਸ ਚੂਰਨ ਨੂੰ ਇਕ ਚਮਚ ਪਾਣੀ ਨਾਲ ਖਾਣ ਨਾਲ ਰਾਹਤ ਮਿਲਦੀ ਹੈ।
3. ਕੰਨ ਦਰਦ
ਅੱਧਾ ਚਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ ‘ਚ ਪਾਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।
4. ਪੇਟ ਦੇ ਕੀੜੇ
ਅੱਧਾ ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
5. ਮੂੰਹ ਦੀ ਬਦਬੂ
1 ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ‘ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।