ਰੇਡ ਦੀ ਧਮਕੀ ਨਾਲ ਕਾਂਗਰਸ ਡਰਨ ਵਾਲੀ ਨਹੀਂ : ਰਣਦੀਪ ਸੁਰਜੇਵਾਲਾ

0
119

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਰੇਡ (ਛਾਪਾ) ਦੀ ਧਮਕੀ ਨਾਲ ਕਾਂਗਰਸ ਡਰਨ ਵਾਲੀ ਨਹੀਂ ਹੈ। ਸੁਰਜੇਵਾਲਾ ਨੇ ਅੱਜ ਯਾਨੀ ਬੁੱਧਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫੰਰਸ ‘ਚ ਕਿਹਾ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਡ ਰਾਜ ਪੈਦਾ ਕੀਤੇ ਹੋਏ ਹਨ ਪਰ ਇਸ ਤੋਂ ਕਾਂਗਰਸ ਡਰਨ ਵਾਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਸਮੇਂ ਬੌਖਲਾ ਗਈ ਹੈ ਅਤੇ ਉਹ ਡਰ ਬੈਠਾਉਣ ਲਈ ਈ.ਡੀ. ਦੀ ਕਾਰਵਾਈ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਪਹਿਲੇ ਵਿਧਾਇਕ ਕ੍ਰਿਸ਼ਨਾ ਪੂਨੀਆਂ ਤੋਂ ਸੀ.ਬੀ.ਆਈ. ਵਲੋਂ ਪੁੱਛ-ਗਿੱਛ ਕਰਵਾਈ ਗਈ ਅਤੇ ਹੁਣ ਅੱਜ ਜੋਧਪੁਰ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਅਗ੍ਰਸੇਨ ਗਹਿਲੋਤ ਦੇ ਘਰ ‘ਚ ਈ.ਡੀ. ਦੀ ਰੇਡ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਗ੍ਰਸੇਨ ਗਹਿਲੋਤ ਦਾ ਕਸੂਰ ਇੰਨਾ ਸੀ ਕਿ ਉਹ ਮੁੱਖ ਮੰਤਰੀ ਦਾ ਭਰਾ ਹੈ। ਉਹ ਨਾ ਤਾਂ ਰਾਜਨੀਤੀ ‘ਚ ਹੈ ਅਤੇ ਨਾ ਹੀ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਰੋਕਾਰ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਕੇਂਦਰੀ ਹਥਿਆਰਬੰਦ ਫੋਰਸ ਤਾਇਨਾਤ ਕਰ ਦਿੱਤੀ ਅਤੇ ਈ.ਡੀ. ਰੇਡ ਕਰ ਰਹੀ ਹੈ ਪਰ ਰੇਡ ਰਾਜ ਤੋਂ ਰਾਜਸਥਾਨ ਡਰਨ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਮੋਦੀ ਸਰਕਾਰ ਕਾਂਗਰਸ ‘ਚ ਡਰ ਬੈਠਾਉਣ ਲਈ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਜਦੋਂ-ਜਦੋਂ ਸੰਕਟ ‘ਚ ਹੁੰਦੀ ਹੈ, ਉਹ ਸੀ.ਬੀ.ਆਈ., ਈ.ਡੀ. ਅਤੇ ਇਨਕਮ ਟੈਕਸ ਦੀ ਕਾਰਵਾਈ ਕਰਦੀ ਹੈ।

LEAVE A REPLY

Please enter your comment!
Please enter your name here