ਰੂਸ ਦੀ ਲਾਗਨੋ ਨੂੰ ਹਰਾ ਕੇ ਭਾਰਤ ਦੀ ਹਰਿਕਾ ਫਿਡੇ ਮਹਿਲਾ ਸਪੀਡ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ‘ਚ

0
102

ਭਾਰਤ ਦੀ ਨੰਬਰ-2 ਅਤੇ ਵਿਸ਼ਵ ਦੀ ਨੰਬਰ-9 ਖਿਡਾਰਨ ਹਰਿਕਾ ਦ੍ਰੋਣਾਵਲੀ ਨੇ ਸਖਤ ਮੁਕਾਬਲੇ ਵਿਚ ਵਿਸ਼ਵ ਨੰਬਰ-5 ਅਤੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨ ਰੂਸ ਦੀ ਲਾਗਨੋ ਕਾਟੇਰਯਨਾ ਨੂੰ 14-13 ਦੇ ਫਰਕ ਨਾਲ ਹਰਾਉਂਦੇ ਹੋਏ ਫਿਡੇ ਮਹਿਲਾ ਸਪੀਡ ਸ਼ਤਰੰਜ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਲਗਾਤਾਰ ਤੀਜੇ ਪਲੇਅ ਆਫ ਮੁਕਾਬਲੇ ਵਿਚ ਹਰਿਕਾ ਬੇਹੱਦ ਸ਼ਾਨਦਾਰ ਲੈਅ ਵਿਚ ਨਜ਼ਰ ਆਈ। ਦੋਵਾਂ ਖਿਡਾਰਨਾਂ ਵਿਚਾਲੇ 3 ਫਾਰਮੈੱਟ ਵਿਚ ਕੁੱਲ 27 ਮੁਕਾਬਲੇ ਖੇਡੇ ਗਏ ਅਤੇ 26 ਮੁਕਾਬਲਿਆਂ ਤੋਂ ਬਾਅਦ ਵੀ ਸਕੋਰ 13-13 ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁਕਾਬਲਾ ਕਿੰਨਾ ਕਾਂਟੇਦਾਰ ਸੀ। ਅਜਿਹੇ ਵਿਚ ਹਰਿਕਾ ਨੇ ਬਿਹਤਰੀਨ ਖੇਡ ਦੇ ਦਮ ‘ਤੇ ਜਿੱਤ ਆਪਣੇ ਨਾਂ ਕਰਦੇ ਹੋਏ 14-13 ਨਾਲ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।

LEAVE A REPLY

Please enter your comment!
Please enter your name here