ਰਿਆਨ ਹੈਰਿਸ ਦਿੱਲੀ ਕੈਪੀਟਲਸ ਦਾ ਗੇਂਦਬਾਜ਼ੀ ਕੋਚ ਬਣਿਆ

0
107

ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਨੇ ਮੰਗਲਵਾਰ ਨੂੰ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਰਿਆਨ ਹੈਰਿਸ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਹੈ। ਟੀਮ ਦਾ ਮੌਜੂਦਾ ਗੇਂਦਬਾਜ਼ੀ ਕੋਚ ਜੇਮਸ ਹੋਪਸ ਨਿੱਜੀ ਕਾਰਣਾਂ ਤੋਂ ਇਸ ਵਾਰ ਟੀਮ ਨਾਲ ਨਹੀਂ ਜੁੜ ਸਕੇਗਾ, ਜਿਸ ਦੇ ਕਾਰਣ ਟੀਮ ਨੇ ਹੈਰਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣਾ ਹੈ। ਹੈਰਿਸ ਨੇ ਕਿਹਾ ਕਿ ਆਈ. ਪੀ. ਐੱਲ. ‘ਚ ਵਾਪਸੀ ਕਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਮੇਰੇ ਲਈ ਇਕ ਵੱਡਾ ਮੌਕਾ ਵੀ ਹੈ ਕਿ ਮੈਂ ਆਪਣੇ ਕੰਮ ਨਾਲ ਫ੍ਰੈਂਚਾਇਜ਼ੀ ਨੂੰ ਆਈ. ਪੀ. ਐੱਲ. ਦਾ ਖਿਤਾਬ ਜਿਤਾਵਾਂਗਾ। ਦਿੱਲੀ ਦੇ ਕੋਲ ਬਿਤਰੀਨ ਗੇਂਦਬਾਜ਼ ਹਨ ਤੇ ਉਸਦੇ ਨਾਲ ਕੰਮ ਕਰਨ ਨੂੰ ਲੈ ਕੇ ਮੈਂ ਹੋਰ ਇੰਤਜ਼ਾਰਰ ਨਹੀਂ ਕਰ ਪਾ ਰਿਹਾ ਹਾਂ।
ਹੈਰਿਸ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਟੈਸਟ ‘ਚ 113, ਵਨ ਡੇ ‘ਚ 44 ਤੇ ਟੀ-20 ਚਾਰ ਵਿਕਟਾਂ ਹਾਸਲ ਕੀਤੀਆਂ। ਉਹ 2009 ‘ਚ ਆਈ. ਪੀ. ਐੱਲ. ਜੇਤੂ ਟੀਮ ਡੇਕਨ ਚਾਰਜ਼ਰ ਦਾ ਗਿੱਸਾ ਸੀ। ਹਾਲਾਂਕਿ ਜ਼ਖਮੀ ਹੋਣ ਦੇ ਕਾਰਨ ਉਨ੍ਹਾਂ ਨੇ 2015 ‘ਚ ਸੰਨਿਆਸ ਲਿਆ ਸੀ।

LEAVE A REPLY

Please enter your comment!
Please enter your name here