ਰਾਹੁਲ ਦਾ ਖੁਲਾਸਾ, IPL ਦੌਰਾਨ ਗੁੱਸੇ ਵਿਚ ਇਸ ਗੇਂਦਬਾਜ਼ ਨੂੰ ਖਤਮ ਕਰਨਾ ਚਾਹੁੰਦਾ ਸੀ ਗੇਲ

0
286

ਦੁਨੀਆ ਦੇ ਸਭ ਤੋਂ ਖਤਰਨਾਕ ਤੇ ਧਾਕੜ  ਬੱਲੇਬਾਜ਼ਾਂ ਵਿਚ ਸ਼ਾਮਲ ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀ ਰੱਜ ਕੇ ਧਮਾਲ ਮਚਾਇਆ ਹੈ। ਕਈ ਸਾਲ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਲ ਖੇਡਣ ਤੋਂ ਬਾਅਦ ਗੇਲ ਕਿੰਗਸ ਇਲੈਵਨ ਪੰਜਾਬ ਨਾਲ ਜੁੜੇ। ਉਸ ਨੇ ਕਿੰਗਜ਼ ਇਲੈਵਨ ਪੰਜਾਬ ਲਈ ਕਈ ਸ਼ਾਨਦਾਰ ਤੇ ਯਾਦਗਾਰ ਪਾਰੀਆਂ ਖੇਡੀਆਂ। ਕੇ. ਐੱਲ. ਰਾਹੁਲ ਦੇ ਨਾਲ ਉਹ ਓਪਨਿੰਗ ਕਰਦੇ ਸੀ। ਵੈਸਇੰਡੀਜ਼ ਦੇ ਇਸ ਸੁਪਰ ਸਟਾਰ ਨੂੰ 2018 ਦੀ ਆਈ. ਪੀ. ਐੱਲ. ਨਿਲਾਮੀ ਵਿਚ ਪੰਜਾਬ ਨੇ ਖਰੀਦਿਆ ਸੀ। ਰਾਹਲੁ ਤੇ ਗੇਲ ਨੇ ਆਪਣੀ ਸਾਂਝੇਦਾਰੀਆਂ ਨਾਲ ਕਈ ਵਾਰ ਟੀਮ ਨੂੰ ਜਿੱਤ ਦਿਵਾਈ। ਰਾਹੁਲ ਨੇ ਹਾਲ ਹੀ ‘ਚ ਇਕ ਪਲ ਨੂੰ ਯਾਦ ਕੀਤਾ ਹੈ, ਜਦੋਂ ਕ੍ਰਿਸ ਗੇਲ ਨੂੰ ਮੈਚ ਦੌਰਾਨ ਬਹੁਤ ਗੁੱਸਾ ਆ ਗਿਆ ਸੀ।ਆਈ. ਪੀ. ਐੱਲ. ਦੇ ਇਕ ਮੈਚ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਰਾਸ਼ਿਦ ਖਾਨ ਨਾਲ ਕ੍ਰਿਸ ਗੇਲ ਬਹੁਤ ਗੁੱਸਾ ਹੋ ਗਏ ਸੀ। ਗੇਲ ਨੇ ਕਿਹਾ ਕਿ ਜੇਕਰ ਰਾਸ਼ਿਦ ਨੇ ਉਸ ਨੂੰ ਘੂਰਿਆ ਤਾਂ ਉਹ ਉਸ ਨੂੰ ਖਤਮ (ਜਾਨੋਂ ਮਾਰ ਦੇਣਗੇ) ਕਰ ਦੇਣਗੇ। ਰਾਹੁਲ ਤੇ ਗੇਲ ਸ਼ੋਅ ਦੌਰਾਨ ਮਯੰਕ ਅਗਰਵਾਲ ਦੀ ਮੇਜ਼ਬਾਨੀ ਵਿਚ ਕਈ ਵਿਸ਼ਿਆਂ ‘ਤੇ ਚਰਚਾ ਕਰ ਚੁੱਕੇ ਹਨ। ਇਸ ਸ਼ੋਅ ਦੌਰਾਨ ਕ੍ਰਿਸ ਗੇਲ ਦੇ ਗੁੱਸੇ ਦਾ ਕਿੱਸਾ ਸੁਣਾਉਂਦਿਆਂ ਕੇ. ਐੱਲ. ਰਾਹੁਲ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਕ੍ਰਿਸ ਗੇਲ ਦੌੜਾਂ ਦੇ ਭੁੱਖੇ ਸੀ। ਉਹ ਉਸ ਸੀਜ਼ਨ ਵਿਚ ਸ਼ਾਨਦਾਰ ਕਰਨਾ ਚਾਹੁੰਦੇ ਸੀ। ਉਹ ਗੁੱਸੇ ਵਿਚ ਸੀ ਤੇ ਉਹ ਮੈਚ  ਜਿੱਤਣਾ ਚਾਹੁੰਦੇ ਸੀ। ਸਾਡਾ ਮੈਚ ਸਨਰਾਈਰਜ਼ ਹੈਦਰਾਬਾਦ ਖ਼ਿਲਾਫ਼ ਸੀ। ਤਦ ਗੇਲ ਨੇ ਮੈਨੂੰ ਕਿਹਾ ਸੀ ਕਿ ਜੇਕਰ ਰਾਸ਼ਿਦ ਖਾਨ ਮੈਨੂੰ ਘੂਰੇਗਾ ਤਾਂ ਮੈਂ ਉਸ ਨੂੰ ਖਤਮ ਕਰ ਦੇਵਾਂਗਾ। ਰਾਹੁਲ ਨੇ ਦੱਸਿਆ ਕਿ ਗੇਲ ਨੇ ਮੈਨੂੰ ਕਿਹਾ ਸੀ ਕਿ ਜੇਕਰ ਰਾਸ਼ਿਦ ਖਾਨ ਆਉਂਦਾ ਹੈ ਤਾਂ ਮੈਂ ਉਸ ਨੂੰ ਖਤਮ ਕਰ ਦੇਵਾਂਗਾ ਕਿਉਂਕਿ ਮੈਨੂੰ ਪਸੰਦ ਨਹੀਂ ਹੈ ਕਿ ਕੋਈ ਸਪਿਨਰ ਆਵੇ ਤੇ ਘੂਰ ਕੇ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੇ।

LEAVE A REPLY

Please enter your comment!
Please enter your name here