ਰਾਹਤ ਦੀ ਖਬਰ : ਨਿਊਜ਼ੀਲੈਂਡ ‘ਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ

0
102

ਨਿਊਜ਼ੀਲੈਂਡ ਵਿਚੋਂ ਕੋਰੋਨਾਵਾਇਰਸ ਮਾਮਲਿਆਂ ਸਬੰਧੀ ਰਾਹਤ ਭਰੀ ਖਬਰ ਆਈ ਹੈ। ਸਿਹਤ ਮੰਤਰਾਲੇ ਮੁਤਾਬਕ ਪ੍ਰਬੰਧਿਤ ਆਈਸੋਲੇਸ਼ਨ ਸਹੂਲਤਾਂ ਵਿਚ ਵੀਰਵਾਰ ਨੂੰ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 22 ਹੈ।ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਆਖਰੀ ਮਾਮਲਾ ਸਥਾਨਕ ਤੌਰ ‘ਤੇ ਕਿਸੇ ਅਣਜਾਣ ਸਰੋਤ ਤੋਂ ਹਾਸਲ ਕੀਤੇ ਹੁਣ 83 ਦਿਨ ਹੋ ਗਏ ਹਨ।ਇੱਥੇ ਪੰਜ ਨਵੇਂ ਠੀਕ ਹੋਏ ਮਾਮਲੇ ਦਰਜ ਕੀਤੇ ਗਏ ਹਨ, ਜਿਸਦਾ ਅਰਥ ਹੈ ਕਿ ਨਿਊਜ਼ੀਲੈਂਡ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਘੱਟ ਕੇ 22 ਰਹਿ ਗਈ ਹੈ। ਨਿਊਜ਼ੀਲੈਂਡ ਵਿਚ ਕੋਈ ਵੀ ਕੋਵਿਡ-19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਨਹੀਂ ਕਰ ਰਿਹਾ।ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 1,205 ਹੈ ਜੋ ਕਿ ਵਿਸ਼ਵ ਸਿਹਤ ਸੰਗਠਨ ਨੂੰ ਦੱਸੀ ਗਈ ਗਿਣਤੀ ਹੈ।ਮੰਤਰਾਲੇ ਦੇ ਮੁਤਾਬਕ ਬੁੱਧਵਾਰ ਨੂੰ, ਨਿਊਜ਼ੀਲੈਂਡ ਭਰ ਦੀਆਂ ਪ੍ਰਯੋਗਸ਼ਾਲਾਵਾਂ ਨੇ 2,419 ਟੈਸਟ ਪੂਰੇ ਕੀਤੇ, ਜਿਨ੍ਹਾਂ ਵਿੱਚੋਂ 482 ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਵਿਚ ਸਨ ਅਤੇ ਕਮਿਊਨਿਟੀ ਵਿਚ 2,000 ਤੋਂ ਘੱਟ ਸਨ।ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ,“ਮੰਤਰਾਲੇ ਨੇ ਇਸ ਸੈਕਟਰ ਨਾਲ ਨੇੜਿਓਂ ਕੰਮ ਕਰਨਾ ਜਾਰੀ ਰੱਖਿਆ ਹੈ ਤਾਂਜੋ ਸਾਡੀਆਂ ਟੈਸਟਿੰਗ ਦਰਾਂ ਦੇਸ਼ ਭਰ ਵਿਚ ਇਕ ਉਚਿਤ ਬੇਸਲਾਈਨ ਪੱਧਰ ‘ਤੇ ਬਣੀਆਂ ਰਹਿਣ। ਇਸ ਦੇ ਨਾਲ ਹੀ ਸਾਨੂੰ ਭਰੋਸਾ ਦਿਵਾਉਣ ਦਾ ਉਚਿਤ ਪੱਧਰ ਮਿਲ ਸਕੇ ਕਿ ਜੇਕਰ ਕਮਿਊਨਿਟੀ ਵਿਚ ਕੋਈ ਮਾਮਲੇ ਹੋਏ ਤਾਂ ਸਾਨੂੰ ਛੇਤੀ ਸੰਕੇਤ ਮਿਲ ਜਾਵੇਗਾ।” ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ 15,382,469 ਲੋਕ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਹਨ ਜਦਕਿ 630,369 ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here