ਰਾਜਸਥਾਨ ‘ਚ 32 ਹਜ਼ਾਰ ਦੇ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 588 ਲੋਕਾਂ ਦੀ ਗਈ ਜਾਨ

0
111

ਰਾਜਸਥਾਨ ‘ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਵੀਰਵਾਰ ਨੂੰ 339 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਦੀ ਸਵੇਰੇ ਜਾਰੀ ਰਿਪੋਰਟ ਅਨੁਸਾਰ ਪ੍ਰਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 32 ਹਜ਼ਾਰ 673 ਪਹੁੰਚ ਗਈ, ਉੱਥੇ ਹੀ 5 ਲੋਕਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 588 ਹੋ ਗਈ। ਨਵੇਂ ਮਾਮਲਿਆਂ ‘ਚ ਸਭ ਤੋਂ ਵੱਧ 105 ਮਾਮਲੇ ਜੋਧਪੁਰ ‘ਚ ਸਾਹਮਣੇ ਆਏ ਹਨ, ਜਿਸ ਨਾਲ ਉੱਥੇ ਪੀੜਤਾਂ ਦੀ ਗਿਣਤੀ 5260 ਪਹੁੰਚ ਗਈ।ਇਸ ਤਰ੍ਹਾਂ ਅਲਵਰ ‘ਚ 92, ਜੈਪੁਰ ‘ਚ 51, ਕੋਟਾ 43, ਅਜਮੇਰ 30, ਬਾਰਾਂ 10, ਬਾਂਸਵਾੜਾ ਅਤੇ ਸਵਾਈਮਾਧੋਪੁਰ ‘ਚ 3-3, ਦੌਸਾ, ਡੂੰਗਰਪੁਰ, ਝਾਲਾਵਾੜ ਅਤੇ ਝੁੰਝੁਨੂੰ ‘ਚ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਰਾਜਧਾਨੀ ਜੈਪੁਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4582 ਹੋ ਗਈ, ਜਦੋਂ ਕਿ ਅਜਮੇਰ ‘ਚ 1338, ਅਲਵਰ ‘ਚ 2186, ਬਾਂਸਵਾੜਾ 120, ਦੌਸਾ 271, ਡੂੰਗਰਪੁਰ 116, ਝਾਲਾਵਾੜ 432, ਝੁੰਝੁਨੂੰ 512, ਕੋਟਾ 1161 ਅਤੇ ਸਵਾਈਮਾਧੋਪੁਰ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 165 ਪਹੁੰਚ ਗਈ। ਪ੍ਰਦੇਸ਼ ‘ਚ ਕੋਰੋਨਾ ਜਾਂਚ ਲਈ ਹੁਣ ਤੱਕ 12 ਲੱਖ 98 ਹਜ਼ਾਰ 218 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 12 ਲੱਖ 59 ਹਜ਼ਾਰ 602 ਦੀ ਰਿਪੋਰਟ ਨਕਾਰਾਤਮਕ ਮਿਲੀ। ਸੂਬੇ ‘ਚ ਹੁਣ ਤੱਕ 23 ਹਜ਼ਾਰ 498 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ 22 ਹਜ਼ਾਰ 598 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।

LEAVE A REPLY

Please enter your comment!
Please enter your name here