ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੰਗਲਵਾਰ ਨੂੰ 5 ਹੋਰ ਲੋਕਾਂ ਦੀ ਮੌਤ ਹੋ ਗਈ, ਇਸ ਨਾਲ ਸੂਬੇ ‘ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 251 ਹੋ ਗਈ ਹੈ। ਇਸ ਦੇ ਨਾਲ ਹੀ 144 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11020 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10.30 ਵਜੇ ਤੱਕ ਜੈਪੁਰ ‘ਚ 2, ਜੋਧਪੁਰ ਅਤੇ ਅਜਮੇਰ ‘ਚ ਇਕ-ਇਕ ਹੋਰ ਪੀੜਤ ਮਰੀਜ਼ ਦੀ ਮੌਤ ਹੋ ਗਈ। ਹੋਰ ਸੂਬੇ ਦੇ ਇਕ ਰੋਗੀ ਦੀ ਵੀ ਇੱਥੇ ਮੌਤ ਹੋਈ ਹੈ। ਇਸ ਨਾਲਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 251 ਹੋ ਗਈ ਹੈ। ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 117 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 24, ਕੋਟਾ ‘ਚ 18 ਅਤੇ ਅਜਮੇਰ ‘ਚ 10 ਰੋਗੀਆਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 14 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।