ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੰਗਲਵਾਰ ਨੂੰ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 302 ਹੋ ਗਈ ਹੈ। ਇਸ ਦੇ ਨਾਲ ਹੀ 115 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 13096 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੋਧਪੁਰ ‘ਚ ਇਕ ਹੋਰ ਮਰੀਜ਼ ਦੀ ਮੌਤ ਹੋਈ ਹੈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 302 ਹੋ ਗਈ ਹੈ। ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 137 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 28, ਕੋਟਾ ‘ਚ 18, ਭਰਤਪੁਰ ‘ਚ 18, ਅਜਮੇਰ ‘ਚ 12 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 21 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।