ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਬਣੀ ਪਹਿਲੀ ਫਿਡੇ ਆਨਲਾਈਨ ਗ੍ਰਾਂ. ਪ੍ਰੀ. ਚੈਂਪੀਅਨ

0
172

ਸਾਲ 2012 ਦੀ ਕਲਾਸੀਕਲ ਵਿਸ਼ਵ ਚੈਂਪੀਅਨ, ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਨੇ ਪਹਿਲੇ ਫਿਡੇ ਮਹਿਲਾ ਆਨਲਾਈਨ ਗ੍ਰਾਂ. ਪ੍ਰੀ. ਦੇ ਫਾਈਨਲ ਵਿਚ ਰੂਸ ਦੀ ਵੇਲੇਂਟੀਨਾ ਗੁਨਿਨਾ ਨੂੰ 7-4 ਦੇ ਸਕੋਰ ਨਾਲ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਉਸਦੀ ਇਹ ਜਿੱਤ ਪੂਰੀ ਤਰ੍ਹਾਂ ਨਾਲ ਉਸਦੇ ਕੰਟਰੋਲ ਵਿਚ ਸੀ ਤੇ ਉਹ ਇਸਦੀ ਹੱਕਦਾਰ ਵੀ ਸੀ। ਇਸ ਜਿੱਤ ਦੇ ਨਾਲ ਹੁਣ ਜਦਕਿ 3 ਹੋਰ ਗ੍ਰਾਂ. ਪ੍ਰੀ. ਖੇਡੇ ਜਾਣੇ ਹਨ, ਸੁਪਰ ਫਾਈਨਲ ਵਿਚ ਜਾਣ ਲਈ ਓਸ਼ੇਨਿਨਾ ਦਾ ਦਾਅਵਾ ਸਭ ਤੋਂ ਮਜ਼ਬੂਤ ਹੋ ਗਿਆ ਹੈ।
ਵੈਸ਼ਾਲੀ ਨੂੰ ਸੈਮੀਫਾਈਨਲ ਵਿਚ ਹਰਾ ਕੇ ਪਹੁੰਚੀ ਸੀ ਫਾਈਨਲ ਵਿਚ-ਓਸ਼ੇਨਿਨਾ ਨੇ ਸੈਮੀਫਾਈਨਲ ਵਿਚ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਭਾਰਤ ਦੀ ਨੰਬਰ-3 ਸ਼ਤਰੰਜ ਖਿਡਾਰਨ ਆਰ. ਵੈਸ਼ਾਲੀ ਨੂੰ 5.5-4.5 ਨਾਲ ਹਰਾਇਆ ਸੀ ਤੇ ਫਿਰ ਉਹ ਫਾਈਨਲ ਵਿਚ ਪਹੁੰਚੀ ਸੀ।

LEAVE A REPLY

Please enter your comment!
Please enter your name here