ਯੂਕੇ ‘ਚ ਵਧੀ ਬੇਰਜ਼ੁਗਾਰੀ, 10 ਨੌਕਰੀਆਂ ਲਈ 15000 ਲੋਕਾਂ ਨੇ ਦਿੱਤੀਆਂ ਅਰਜ਼ੀਆਂ

0
196

 ਕੋਵਿਡ-19 ਮਹਾਮਾਰੀ ਨੇ ਵਿਸ਼ਵ ਭਰ ‘ਚ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ | ਯੂ.ਕੇ. ਵਿਚ ਮਹਾਮਾਰੀ ਦੇ ਕਹਿਰ ਦਾ ਸ਼ਿਕਾਰ ਕਾਰੋਬਾਰੀ ਵੀ ਹੋਏ ਹਨ ਅਤੇ ਕਾਮੇ ਵੀ। ਕੰਮ ਨਾ ਹੋਣ ‘ਤੇ ਕਈ ਕਾਰੋਬਾਰਾਂ ਤੋਂ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਵੱਧ ਰਹੀ ਬੇਰੁਜ਼ਗਾਰੀ ਦੀ ਤਾਜ਼ਾ ਮਿਸਾਲ ਲੰਡਨ ਅਤੇ ਬਰਮਿੰਘਮ ‘ਚ ਮਿਲੀ ਹੈ। ਬਰਮਿੰਘਮ ‘ਚ ਟੈਸਲੇ ‘ਚ ਇਕ ਇੰਜੀਨੀਅਰਿੰਗ ਕੰਪਨੀ ਨੂੰ 10 ਲੋਕਾਂ ਦੀ ਲੋੜ ਸੀ, ਜਿਸ ਲਈ 15000 ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਜਦਕਿ ਲੰਡਨ ਦੇ ਵਿੰਬਲਡਨ ਦੇ ਅਲੈਗਜ਼ੈਂਡਰਾ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਪੱਬ ‘ਚ ਕੰਮ ਕਰਨ ਵਾਲੇ ਦੋ ਕਾਮਿਆਂ ਲਈ 9 ਪੌਂਡ ਪ੍ਰਤੀ ਘੰਟਾ ਦੇ ਹਿਸਾਬ ਨਾਲ ਨੌਕਰੀਆਂ ਕੱਢੀਆਂ, ਜਿਸ ਲਈ ਉਨ੍ਹਾਂ ਨੂੰ 484 ਲੋਕਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ। ਜਿਨ੍ਹਾਂ ‘ਚੋਂ ਸਿਰਫ਼ 12 ਲੋਕਾਂ ਕੋਲ ਪਹਿਲਾਂ ਕੋਈ ਤਜਰਬਾ ਨਹੀਂ ਸੀ, ਜਦਕਿ ਬਿਨੈਕਾਰਾਂ ‘ਚ ਇਕ ਸਾਬਕਾ ਏਅਰ ਸਟੂੳਰਡ ਅਤੇ ਰੈਸਟੋਰੈਂਟ ਦਾ ਮੈਨੇਜਰ ਸੀ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਕਾਰਨ ਨੌਕਰੀ ਚੱਲੀ ਗਈ ਸੀ।

LEAVE A REPLY

Please enter your comment!
Please enter your name here