ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

0
122

 ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਨੀਵਾਰ ਯਾਨੀ ਕਿ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵਿੱਟਰ ‘ਤੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ- ਮੇਰੇ ਪਿਆਰੇ ਪ੍ਰਦੇਸ਼ ਵਾਸੀਆਂ, ਮੇਰੇ ‘ਚ ਕੋਵਿਡ-19 ਦੇ ਲੱਛਣ ਆ ਰਹੇ ਸਨ। ਟੈਸਟ ਮਗਰੋਂ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੇਰੇ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੇ ਸੰਪਰਕ ਵਿਚ ਆਏ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਮੇਰੇ ਨੇੜਲੇ ਸੰਪਰਕ ਵਾਲੇ ਲੋਕ ਕੁਆਰੰਟੀਨ ‘ਚ ਚੱਲੇ ਜਾਣ। ਪ੍ਰਦੇਸ਼ ਦੀ ਜਨਤਾ ਨੂੰ ਮੇਰੀ ਅਪੀਲ ਹੈ ਕਿ ਸਾਵਧਾਨੀ ਵਰਤਣ, ਜ਼ਰਾ ਜਿਹੀ ਅਸਾਵਧਾਨੀ ਕੋਰੋਨਾ ਵਾਇਰਸ ਨੂੰ ਸੱਦਾ ਦਿੰਦੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਵਿਚ ਲਿਖਿਆ ਕਿ ਕੋਵਿਡ-19 ਦਾ ਸਮੇਂ ਰਹਿੰਦੇ ਇਲਾਜ ਹੁੰਦਾ ਹੈ ਤਾਂ ਵਿਅਕਤੀ ਠੀਕ ਹੋ ਜਾਂਦਾ ਹੈ। ਮੈਂ 25 ਮਾਰਚ ਤੋਂ ਹਰੇਕ ਸ਼ਾਮ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਬੈਠਕ ਕਰਦਾ ਰਿਹਾ ਹਾਂ। ਮੈਂ ਹੁਣ ਵੀਡੀਓ ਕਾਨਫਰੰਸਿੰਗ ਤੋਂ ਕੋਰੋਨਾ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕਰਾਂਗਾ। 

ਮੇਰੀ ਗੈਰ-ਹਾਜ਼ਰੀ ਵਿਚ ਇਹ ਬੈਠਕ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ, ਸ਼ਹਿਰੀ ਵਿਕਾਸ ਅਤੇ ਪ੍ਰਸ਼ਾਸਨ ਮੰਤਰੀ ਭੁਪਿੰਦਰ ਸਿੰਘ, ਡਾਕਟਰੀ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਅਤੇ ਸਿਹਤ ਮੰਤਰੀ ਡਾ. ਪ੍ਰਭੂਰਾਮ ਚੌਧਰੀ ਕਰਨਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਵੀ ਕੁਆਰੰਟੀਨ ਵਿਚ ਰਹਿੰਦੇ ਹੋਏ ਇਲਾਜ ਦੌਰਾਨ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ। ਚੌਹਾਨ ਨੇ ਕਿਹਾ ਕਿ ਤੁਸੀਂ ਸਾਰੇ ਸਾਵਧਾਨ ਰਹੋ, ਸੁਰੱਖਿਅਤ ਰਹੋ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਜ਼ਰੂਰ ਕਰੋ। 

ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 26,210 ਤੱਕ ਪੁੱਜ ਗਿਆ ਹੈ, ਜਦਕਿ 791 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਦਾ ਕਹਿਰ ਪੂਰੇ ਭਾਰਤ ‘ਚ ਤੇਜ਼ ਨਾਲ ਫੈਲ ਰਿਹਾ ਹੈ। ਹੁਣ ਤੱਕ ਅੰਕੜਿਆਂ ਮੁਤਾਬਕ ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 13,36,861 ਹੋ ਗਈ ਹੈ ਅਤੇ 31,358 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 8,49,431 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ।

LEAVE A REPLY

Please enter your comment!
Please enter your name here