ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ-370 ਨੂੰ ਖਤਮ ਕਰਨ, ਰਾਮ ਮੰਦਰ ਮੁੱਦੇ ਦੇ ਹੱਲ, ਇਕ ਵਾਰ ਤਿੰਨ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਪਹਿਲੇ ਸਾਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਦੇ ਰੂਪ ‘ਚ ਗਿਣਵਾਈਆਂ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਨੇ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫਤਾਰ, ਨਵੇਂ ਟੀਚੇ ਦਿੱਤੇ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਦੇ ਨਾਮ ਖੁੱਲ੍ਹੀ ਚਿੱਠੀ ਵਿਚ ਮੋਦੀ ਨੇ ਕਿਹਾ ਕਿ ਸਾਲ 2019 ‘ਚ ਦੇਸ਼ ਦੀ ਜਨਤਾ ਨੇ ਸਿਰਫ ਸਰਕਾਰ ਨੂੰ ਜਾਰੀ ਰੱਖਣ ਲਈ ਹੀ ਵੋਟਾਂ ਨਹੀਂ ਪਾਈਆਂ ਸਗੋਂ ਕਿ ਜਨਾਦੇਸ਼ ਦੇਸ਼ ਦੇ ਵੱਡੇ ਸੁਪਨਿਆਂ, ਆਸਾਂ ਅਤੇ ਉਮੀਦਾਂ ਦੀ ਪੂਰਤੀ ਲਈ ਸੀ। ਇਸ ਸਾਲ ‘ਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸੁਪਨਿਆਂ ਦੀ ਉਡਾਣ ਹੈ।