ਮੈਡੀਕਲ ਕਾਲਜਾਂ ਦੀਆਂ ਪ੍ਰੀਖਿਆਵਾਂ ਘੋਸ਼ਿਤ ਡੇਟਸ਼ੀਟ ਮੁਤਾਬਕ ਹੀ ਹੋਣਗੀਆਂ

0
255

ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਦੇ ਨੇੜਲੇ ਖੇਤਰ ਦੇ ਸਾਰੇ ਡੈਂਟਲ ਕਾਲਜਾਂ ਦੇ ਬੀ.ਡੀ.ਐੱਸ. ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆ ਪਹਿਲਾਂ ਤੋਂ ਹੀ ਘੋਸ਼ਿਤ ਡੇਟਸ਼ੀਟ ਮੁਤਾਬਕ ਹੋਣਗੀਆਂ। ਇਸ ਗੱਲ ਦੀ ਜਾਣਕਾਰੀ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾ. ਰਾਜ ਸੀਨੀਅਰ ਕਾਂਗਰਸੀ ਨੇਤਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਗੱਲ ਕਰਨ ਦੇ ਬਾਅਦ ਦਿੱਤੀ ਹੈ।ਡਾ. ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਮੁਲਤਵੀ ਕਰਨ ਦੀ ਗੱਲ ਵਾਈਸ ਚਾਂਸਲਰ ਦੇ ਸਨਮੁੱਖ ਰੱਖੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਫ਼ੈਸਲਾ ਯੂਨੀਵਰਸਿਟੀ ਦਾ ਨਹੀਂ ਸਗੋਂ ਮੈਡੀਕਲ ਕਾਉਂਸਿਲ ਆਫ ਇੰਡੀਆ ਦਾ ਹੈ। ਪੂਰੇ ਦੇਸ਼ ‘ਚ ਬੀ.ਡੀ.ਐੱਸ.ਅਤੇ ਐੱਮ.ਬੀ.ਬੀ.ਐੱਸ. ਦੀਆਂ ਪ੍ਰੀਖਿਆ ਹੋਣਗੀਆਂ। ਵੀ.ਸੀ. ਦੇ ਮੁਤਾਬਕ ਸਾਡੇ ਕੋਲ ਡਾਕਟਰਾਂ ਦੀ ਪਹਿਲਾਂ ਹੀ ਕਾਫੀ ਕਮੀ ਚੱਲ ਰਹੀ ਹੈ ਤਾਂ ਇਸ ਸਮੇਂ ‘ਚ ਪ੍ਰੀਖਿਆ ਨਾ ਕਰਵਾ ਕੇ ਸਮਾਜ ਨੂੰ ਡਾਕਟਰ ਹੋਰ ਦੇਰੀ ਨਾਲ ਮਿਲਣਗੇ।ਵੀ.ਸੀ. ਨੇ ਡਾਰਟਰ ਰਾਜ ਨੂੰ ਦੱਸਿਆ ਕਿ ਜਿਵੇਂ ਹੀ ਨਰਸਿੰਗ ਵਿਦਿਆਰਥੀਆਂ ਦੇ ਪੇਪਰ ਪੂਰੀ ਤਰ੍ਹਾਂ ਚੌਕਸੀ ਰੱਖਦੇ ਹੋਏ ਲਏ ਗਏ ਸਨ, ਠੀਕ ਇਸ ਤਰ੍ਹਾਂ ਹੀ ਬੀ.ਡੀ. ਐੱਸ. ਦੇ ਵਿਦਿਆਰਥੀਆਂ ਦੇ ਪੇਪਰਾਂ ਸਬੰਧੀ ਵਿਸ਼ੇਸ਼ ਐਡਵਾਇਜ਼ਰੀ ਸਬੰਧਿਤ ਕਾਲਜਾਂ ਨੂੰ ਦਿੱਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ‘ਚ ਇਨ੍ਹਾਂ ਵਿਦਿਆਰਥੀਆਂ ‘ਚ ਬਾਹਰੀ ਸੂਬਿਆਂ ਤੋਂ ਵੀ ਵਿਦਿਆਰਥੀ ਆਉਂਦੇ ਹਨ। ਉਹ ਇਸ ਗੱਲ ਨੂੰ ਧਿਆਨ ‘ਚ ਰੱਖ ਕੇ ਸਾਰੇ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here