ਮੁੰਬਈ ਕ੍ਰਾਈਮ ਬ੍ਰਾਂਚ ‘ਚ ਵੱਡਾ ਫੇਰਬਦਲ, 65 ਅਧਿਕ

0
156

ਮਹਾਰਾਸ਼ਟਰ ਸਰਕਾਰ ਨੇ ਅੱਜ ਵੱਡਾ ਫੇਰਬਦਲ ਕਰਦੇ ਹੋਏ 86 ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। 86 ਵਿੱਚੋਂ 65 ਮੁੰਬਈ ਕ੍ਰਾਈਮ ਬ੍ਰਾਂਚ ਦੇ ਹਨ। ਮੁੰਬਈ ਪੁਲਸ (CIU) ਦੇ API ਰਿਆਜ਼ ਕਾਜ਼ੀ ਨੂੰ ਆਰਮਡ ਫੋਰਸ ਵਿੱਚ ਟਰਾਂਸਫਰ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ ਇਹ ਟਰਾਂਸਫਰ ਅਜਿਹੇ ਸਮੇਂ ਵਿੱਚ ਕੀਤੇ ਹਨ ਜਦੋਂ ਐਂਟੀਲੀਆ ਕੇਸ ਦੀ ਜਾਂਚ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਇਹੀ ਨਹੀਂ ਰਾਜ ਵਿੱਚ ਵਿਰੋਧੀ ਪਾਰਟੀ ਬੀਜੇਪੀ ਨੇ ਸਰਕਾਰ ‘ਤੇ ਟਰਾਂਸਫਰ ਪੋਸਟਿੰਗ ਵਿੱਚ ਗੜਬੜੀ ਦੇ ਦੋਸ਼ ਲਗਾਏ ਹਨ।ਅੱਜ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਬੀਜੇਪੀ ਨੇਤਾ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਪੁਲਸ ਮਹਿਕਮੇ ਵਿੱਚ ਤਬਾਦਲੇ ਅਤੇ ਪੋਸਟਿੰਗ ਵਿੱਚ ‘ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ’ ਨੂੰ ਲੈ ਕੇ ਖੁਫੀਆ ਵਿਭਾਗ ਦੀ ਰਿਪੋਰਟ ‘ਤੇ ਉਧਵ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਖੁਫੀਆ ਵਿਭਾਗ ਨੇ ਕਾਲ ਰਿਕਾਰਡਿੰਗ ਦੇ ਆਧਾਰ ‘ਤੇ ਇਹ ਰਿਪੋਰਟ ਦਿੱਤੀ ਸੀ।ਫੜਨਵੀਸ ਨੇ ਦਾਅਵਾ ਕੀਤਾ ਕਿ ਤਤਕਾਲੀਨ ਖੁਫੀਆ ਕਮਿਸ਼ਨਰ ਰਸ਼ਮੀ ਸ਼ੁਕਲਾ ਤੋਂ ਇਜਾਜ਼ਤ ਲੈ ਕੇ ਫੋਨ ਰਿਕਾਰਡ ਕੀਤੇ ਗਏ ਸਨ ਅਤੇ ਕਾਲ ‘ਤੇ ਕੀਤੀ ਗਈ ਗੱਲਬਾਤ ਦਾ ‘6.3 ਜੀਬੀ ਡਾਟਾ’ ਉਨ੍ਹਾਂ ਦੇ ਕੋਲ ਹੈ ਜਿਸ ਵਿੱਚ ਕਈ ਅਹਿਮ ਪੁਲਸ ਅਧਿਕਾਰੀਆਂ ਦੇ ਨਾਮਾਂ ‘ਤੇ ਚਰਚਾ ਕੀਤੀ ਗਈ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here