ਕਾਨਪੁਰ ਗੋਲੀਕਾਂਡ ਦੇ ਦੋਸ਼ੀ ਬਦਮਾਸ਼ ਵਿਕਾਸ ਦੁਬੇ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕਾਬਲੇ ਦੇ 7ਵੇਂ ਦਿਨ ਵਿਕਾਸ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖੁਦ ਹੀ ਸਥਾਨਕ ਮੀਡੀਆ ਅਤੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਦੀ ਗ੍ਰਿਫਤ ‘ਚ ਆਉਣ ਤੋਂ ਬਾਅਦ ਵੀ ਵਿਕਾਸ ‘ਤੇ ਕੋਈ ਅਸਰ ਨਹੀਂ ਦਿੱਸਿਆ ਅਤੇ ਮੀਡੀਆ ਦੇ ਸਾਹਮਣੇ ਚੀਕਦੇ ਹੋਏ ਕਹਿਣ ਲੱਗਾ,”ਮੈਂ ਵਿਕਾਸ ਦੁਬੇ ਹਾਂ, ਕਾਨਪੁਰ ਵਾਲਾ।” ਅੱਜ ਯਾਨੀ ਵੀਰਵਾਰ ਸਵੇਰੇ ਵਿਕਾਸ ਦੁਬੇ ਮਹਾਕਾਲੇਸ਼ਵਰ ਮੰਦਰ ਪਹੁੰਚਿਆ ਅਤੇ ਸਵੇਰੇ 9.55 ਵਜੇ ਵਿਕਾਸ ਦੁਬੇ ਮੰਦਰ ਦੇ ਸਾਹਮਣੇ ਆਪਣਾ ਨਾਂ ਲੈ ਕੇ ਚੀਕਿਆ। ਮੌਕੇ ‘ਤੇ ਸਥਾਨਕ ਮੀਡੀਆ ਨੂੰ ਵੀ ਬੁਲਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮੰਦਰ ਦੇ ਬਾਹੇਰ ਖੜ੍ਹੇ ਹੋ ਕੇ ਆਪਣਾ ਨਾਂ ਲਿਆ, ਫਿਰ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ।ਸਥਾਨਕ ਮੀਡੀਆ ਨਾਲ ਹੀ ਸਥਾਨਕ ਪੁਲਸ ਵੀ ਮਹਾਕਾਲੇਸ਼ਵਰ ਮੰਦਰ ਦੇ ਸਾਹਮਣੇ ਪਹੁੰਚੀ ਅਤੇ ਵਿਕਾਸ ਦੁਬੇ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੇ ਸਰੰਡਰ ਕਰਨ ਦੀ ਸੂਚਨਾ ਸਥਾਨਕ ਮੀਡੀਆ ਅਤੇ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਸਥਾਨਕ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਪੁਲਸ ਵਿਕਾਸ ਦੁਬੇ ਨੂੰ ਫੜ ਕੇ ਮਹਾਕਾਲ ਥਾਣੇ ਲਿਜਾ ਰਹੀ ਸੀ, ਉਦੋਂ ਵਿਕਾਸ ਦੁਬੇ ਲਗਾਤਾਰ ਮੀਡੀਆ ਨਾਲ ਗੱਲ ਕਰ ਰਿਹਾ ਸੀ। ਇਸੇ ਦੌਰਾਨ ਉਹ ਚੀਕਿਆ,”ਮੈਂ ਵਿਕਾਸ ਦੁਬੇ ਹਾਂ, ਕਾਨਪੁਰ ਵਾਲਾ।”